ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਦਸੰਬਰ
ਕੁਦਰਤੀ ਆਫਤਾਂ ਜਿਵੇਂ ਹੜ੍ਹਾਂ, ਭੁਚਾਲਾਂ ਤੇ ਹੋਰ ਸੰਕਟਕਾਲਾਂ ਵਿੱਚ ਸੁਰੱਖਿਆ ਉਪਾਵਾਂ ਵਿੱਚ ਨਵਾਂ ਪਹਿਲੂ ਜੋੜਦਿਆਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫਫ ਪਬਲਿਕ ਐਡਮਨਿਸਟ੍ਰੇਸ਼ਨ (ਮਗਸੀਪਾ), ਪੰਜਾਬ ਨੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਸਟਰ ਮੈਨੇਜਮੈਂਟ (ਐੱਨਆਈਡੀਐਮ) ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ਦਾ ਤਿੰਨ ਰੋਜ਼ਾ ਔਨਲਾਈਨ ਪ੍ਰੋਗਰਾਮ ਸ਼ੁਰੂ ਕੀਤਾ। ‘ਆਫ਼ਤ ਦਾ ਜੋਖਮ ਘਟਾਉਣ ਲਈ ਮੁੱਢਲੀ ਚਿਤਾਵਨੀ ਅਤੇ ਸੰਚਾਰ’ ਵਿਸ਼ੇ ’ਤੇ ਕਰਵਾਏ ਇਸ ਪ੍ਰੋਗਰਾਮ ਦਾ ਉਦਘਾਟਨ ਵਿਸ਼ੇਸ਼ ਮੁੱਖ ਸਕੱਤਰ, ਪੰਜਾਬ-ਕਮ-ਡਾਇਰੈਕਟਰ ਜਨਰਲ, ਮਗਸੀਪਾ ਕੇਬੀਐੱਸ ਸਿੱਧੂ ਨੇ ਕੀਤਾ। ਸ੍ਰੀ ਸਿੱਧੂ ਨੇ ਮੌਜੂਦਾ ਸਾਰੇ ਚਿਤਾਵਨੀ ਸੰਕੇਤਾਂ ਨੂੰ ਏਕੀਕ੍ਰਿਤ ਕਰਨ ਅਤੇ ਕਮਿਊਨਿਟੀ ਨੂੰ ਸ਼ਕਤੀਕਰਨ ਅਤੇ ਕੁਦਰਤੀ ਖ਼ਤਰਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਅਤੇ ਮਨੁੱਖੀ ਜਾਨੀ ਨੁਕਸਾਨ ਦੀ ਰੋਕਥਾਮ ਅਤੇ ਆਰਥਿਕ ਤੇ ਪਦਾਰਥਕ ਸਰੋਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਮੁੱਢਲੀ ਚਿਤਾਵਨੀ ਪ੍ਰਣਾਲੀ ਦਾ ਅਤਿ ਆਧੁਨਿਕ ਢੰਗ ਵਿਕਸਤ ਕਰਨ ਦੀ ਅਪੀਲ ਕੀਤੀ।