ਲੁਧਿਆਣਾ: ਜੁਗਿਆਨਾ ਫਾਟਕ ਕੋਲ ਹਥਿਆਰ ਦਿਖਾ ਕੇ ਵਰਮਾ ਜਿਊਲਰਜ਼ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦਾ ਸਬੰਧ ਬੱਬਰ ਖਾਲਸਾ ਨਾਲ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੂਲ ਰੂਪ ’ਚ ਰਾਜਸਥਾਨ ਦੇ ਗੰਗਾਨਗਰ ਦਾ ਵਸਨੀਕ ਮੁਲਜ਼ਮ ਅਮਰਜੀਤ ਸਿੰਘ 80-90 ਦੇ ਦਹਾਕੇ ’ਚ ਖਾੜਕੂ ਗਤੀਵਿਧੀਆਂ ’ਚ ਸ਼ਾਮਲ ਸੀ ਤੇ ਵੀਹ ਸਾਲ ਕੈਦ ਦੀ ਸਜ਼ਾ ਕੱਟਣ ਮਗਰੋਂ 2019 ’ਚ ਬਾਹਰ ਆਇਆ ਸੀ। ਉਸ ਖ਼ਿਲਾਫ਼ ਟਾਡਾ ਦੇ ਤਿੰਨ ਕੇਸ ਦਰਜ ਰਹੇ ਹਨ। ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਲੁੱਟਾਂ ਕਰਨ ਲੱਗਾ ਤੇ ਮੁੜ ਜੇਲ੍ਹ ਚਲਾ ਗਿਆ। -ਟਨਸ