ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜੂਨ
ਸ਼ਹਿਰ ਵਿਚ ਅੱਜ ਇਕ ਹੋਰ ਕਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ, ਜਿਸ ਨਾਲ ਜ਼ਿਲ੍ਹੇ ਵਿੱਚ ਮਿ੍ਤਕਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਇਸ ਦੌਰਾਨ ਅੱਜ ਜ਼ਿਲ੍ਹੇ ਵਿਚ ਕਰੋਨਾ ਦੇ 34 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਸੁਲਤਾਨਵਿੰਡ ਰੋਡ ਦੇ ਜਸਪਾਲ ਨਗਰ ਇਲਾਕੇ ਦੇ 62 ਸਾਲਾ ਸੰਤੋਖ ਸਿੰਘ ਦੀ ਕਰੋਨਾ ਕਾਰਨ ਮੌਤ ਹੋਈ ਹੈ। ਨਵੇਂ ਆਏ ਕੇਸਾਂ ਵਿੱਚ 26 ਮਰੀਜ਼ ਅਜਿਹੇ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪੀੜਤ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਵਿਚੋਂ ਇਕ ਪਿੰਡ ਧੂਲਕਾ, ਦੋ ਮਜੀਠਾ, ਇਕ ਸਿੰਘਪੁਰਾ (ਬਾਬਾ ਬਕਾਲਾ ), ਇਕ ਪਿੰਡ ਕੋਟਲੀ ਹੰਮਜਾ ਤੋਂ, ਇਕ ਪਿੰਡ ਚੂਚਕਵਾਲ, ਇਕ ਗੁਜਰਪੁਰਾ ਰਮਦਾਸ ਤੋਂ , ਇਕ ਸ਼ਹਿਰੀ ਇਲਾਕੇ ਕਟੜਾ ਸ਼ੇਰ ਸਿੰਘ, ਇਕ ਘਨੂਪੁਰ ਕਾਲੇ, ਇਕ ਕਟੜਾ ਦੂਲੋ, ਇਕ ਅੰਨਗੜ੍ਹ, ਇਕ ਚੌਂਕ ਮੋਨੀ, ਇਕ ਪ੍ਰਤਾਪ ਨਗਰ, ਇਕ ਪੁਲੀਸ ਲਾਈਨ ਕੁਆਰਟਰਾਂ ਵਿਚੋਂ, ਇਕ ਪੁਲੀਸ ਸਟੇਸ਼ਨ ਵੇਰਕਾ, ਇਕ ਲਾਰੇਂਸ ਰੋਡ, ਇਕ ਸ਼ਰੀਫ ਪੁਰਾ, ਇਕ ਜਸਪਾਲ ਨਗਰ ਸੁਲਤਾਨਵਿੰਡ ਰੋਡ, ਇਕ ਭਵਾਨੀ ਨਗਰ ਮਜੀਠਾ ਰੋਡ, ਇਕ ਐਨਬੀਐਸ ਕਲੋਨੀ, ਇਕ ਦਸ਼ਮੇਸ਼ ਨਗਰ, ਇਕ ਮਾਡਲ ਟਾਊਨ, ਇਕ ਅਜੀਤ ਨਗਰ, ਇਕ ਜੁਝਾਰ ਸਿੰਘ ਐਵੇਨਿਊ, ਇਕ ਗੁਰਨਾਮ ਨਗਰ, ਇਕ ਹਰੀਪੁਰਾ ਤੋਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਅੱਠ ਮਾਮਲੇ ਕਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਦੋ ਕਟੜਾ ਸ਼ੇਰ ਸਿੰਘ, ਤਿੰਨ ਘਨੂੰਪੁਰ ਕਾਲੇ, ਇਕ ਕਟੜਾ ਦੂਲੋ, ਇਕ ਕਟੜਾ ਖਜਾਨਾ, ਇਕ ਮਾਡਲ ਟਾਊਨ ਨਾਲ ਸਬੰਧਤ ਹੈ।