ਪੱਤਰ ਪ੍ਰੇਰਕ
ਅਟਾਰੀ, 18 ਦਸੰਬਰ
ਅਸਟੋਨੀਆ ਦੂਤਘਰ ਦੇ ਮਾਈਜਾਤਾਸਾ, ਨਾਰਵੇ ਦੂਤਘਰ ਦੇ ਕੌਂਸਲਰ ਮਰੀਤਸਟਰੈਂਡ ਤੇ ਦਸਤਾਵੇਜ਼ੀ ਨਿਰਦੇਸ਼ਕ ਅਜੈ ਚਿਟਨਸ ਨੇ ਅਟਾਰੀ-ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵੇਖੀ। ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ’ਤੇ ਪਹੁੰਚਣ ’ਤੇ ਸੀਮਾ ਸੁਰੱਖਿਆ ਬਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਟਾਰੀ ਸਰਹੱਦ ’ਤੇ ਬੀਐੱਸਐੱਫ ਦਾ ਅਜਾਇਬਘਰ, ਸਟੇਡੀਅਮ ਤੇ ਬਾਰਡਰ ਪਿੱਲਰ ਵੇਖਿਆ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋਟੋਕੋਲ ਅਫ਼ਸਰ ਅਰੁਨ ਮਾਹਲ ਵੀ ਹਾਜ਼ਰ ਸਨ।