ਪੱਤਰ ਪ੍ਰੇਰਕ
ਅਮਲੋਹ, 25 ਮਈ
ਡੇਰਾ ਨਮੋਸਰ ਪਿੰਡ ਨੂਰਪੁਰਾ ਵਿੱਚ ਬਾਬਾ ਸ਼ਾਂਤੀ ਨਾਥ ਦੇ ਡੇਰੇ ’ਤੇ ਅਕਾਲਗੜ੍ਹ, ਬੜੈਚਾਂ, ਭਾਂਬਰੀ, ਭੱਦਲਥੂਹਾ ਆਦਿ ਪਿੰਡਾਂ ਦੀ ਗ੍ਰਾਮ ਪੰਚਾਇਤਾਂ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ, ਕੁਸ਼ਤੀ ਦੰਗਲ ਅਤੇ ਜਾਗਰਨ ਕਰਵਾਇਆ ਗਿਆ। ਇਸ ਸਬੰਧੀ ਬਾਬਾ ਸ਼ਾਂਤੀ ਨਾਥ ਨੇ ਦੱਸਿਆ ਇਸ ਛਿੰਝ ਵਿਚ ਝੰਡੀ ਦੀ ਕੁਸ਼ਤੀ ਰਵੀ ਰੌਣੀ ਅਤੇ ਸਤਨਾਮ ਮਾਛੀਵਾੜਾ ਦੇ ਵਿਚਕਾਰ ਬਰਾਬਰ ਰਹੀ, ਜਦੋਂਕਿ ਹੋਰ ਮੁਕਾਬਲਿਆਂ ਵਿਚ ਪੰਡਿਤ ਰਾਈਏਵਾਲ ਨੇ ਗੱਗੂ ਆਲਮਗੀਰ ਨੂੰ, ਜੀਤ ਮਲਕਪੁਰ ਨੇ ਜੱਗੀ ਨਾਭਾ ਨੂੰ, ਸਿੰਮਾ ਮਲਕਪੁਰ ਨੇ ਸੋਨੂੰ ਨੂੰ, ਹੀਰਾ ਖੇੜੀ ਨੇ ਪ੍ਰਭਜੋਤ ਪਟਿਆਲਾ ਨੂੰ, ਨੈਣਾ ਰੌਣੀ ਨੇ ਰਵੀ ਝੰਜੇੜੀ ਨੂੰ, ਹਰਕ੍ਰਿਸ਼ਨ ਮਲਕਪੁਰ ਨੇ ਸਾਜੀ ਨੂੰ ਕ੍ਰਮਵਾਰ ਚਿੱਤ ਕੀਤਾ।
ਰੁੜਕੀ ਕ੍ਰਿਕਟ ਕੱਪ: ਉਦਘਾਟਨੀ ਮੁਕਾਬਲੇ ’ਚ ਭਾਂਬਰੀ ਜੇਤੂ
ਭਾਈ ਸੰਗਤ ਸਿੰਘ ਯੂਥ ਸਪੋਰਟਸ ਕਲੱਬ ਉੱਚੀ ਰੁੜਕੀ ਵੱਲੋਂ ਕਲੱਬ ਦੇ ਪ੍ਰਧਾਨ ਐੱਨ.ਆਰ.ਆਈ ਗੁਰਸ਼ਰਨ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਦੂਸਰੇ ਰੁੜਕੀ ਕ੍ਰਿਕਟ ਕੱਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਸਲਾਣਾ ਨੇ ਕੀਤਾ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਭਾਂਬਰੀ ਅਤੇ ਮਾਜਰਾ ਮੰਨਾ ਸਿੰਘ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿਚ ਭਾਂਬਰੀ ਦੀ ਟੀਮ ਜੇਤੂ ਰਹੀ।