ਨੂਰਪੁਰ ਬੇਦੀ: ਸਰਕਾਰੀ ਕੰਨਿਆ ਹਾਈ ਸਕੂਲ ਨੂਰਪੁਰਬੇਦੀ ਦੀ ਵਿਦਿਆਰਥਣ ਗਿੰਨੀ ਨੇ ਸੂਬਾ ਪੱਧਰੀ ਮੈਥੇਮੈਟੀਕਲ (ਗਣਿਤ) ਓਲੰਪਿਆਡ ਮੁਕਾਬਲੇ ਵਿੱਚ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਪ੍ਰੋਮਿਲਾ ਵਰਮਾ ਨੇ ਅੱਜ ਗਿੰਨੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਗਿੰਨੀ ਪੁੱਤਰੀ ਰਾਜਿੰਦਰ ਕੁਮਾਰ ਧੀਮਾਨ ਨੂਰਪੁਰ ਬੇਦੀ ਦੇ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਤਾਇਆ ਜੀ ਮਾਸਟਰ ਪਵਨ ਕੁਮਾਰ ਇਲਾਕੇ ਵਿੱਚ ਪਹਿਲਾਂ ਤੋਂ ਹੀ ਮੈਥ ਮਸ਼ੀਨ ਦੇ ਨਾਮ ’ਤੇ ਜਾਣੇ ਜਾਂਦੇ ਨੇ। ਉਹ ਗਰੀਬ ਜ਼ਰੂਰਤਮੰਦ ਤੇ ਗਣਿਤ ਵਿੱੱਚ ਕਮਜੋਰ ਵਿਦਿਆਰਥੀਆਂ ਨੂੰ ਸਕੂਲ ਟਾਈਮ ਤੋਂ ਬਾਅਦ ਮੁਫ਼ਤ ਕੋਚਿੰਗ ਦਿੰਦੇ ਹਨ। -ਨਿੱਜੀ ਪਤੱਰ ਪ੍ਰੇਰਕ