ਪੱਤਰ ਪ੍ਰੇਰਕ
ਨੂਰਪੁਰ ਬੇਦੀ, 3 ਅਕਤੂਬਰ
ਪਿੰਡ ਬਜ਼ਰੂੜ ’ਚ ਲੰਘੀ ਰਾਤ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਤੋੜ ਕੇ ਚੋਰੀ ਕੀਤੇ ਗਏ 19 ਲੱਖ 17 ਹਜ਼ਾਰ ਰੁਪਏ ਤੋਂ ਬਾਅਦ ਸਥਾਨਕ ਪੁਲੀਸ ਲੁਟੇਰਿਆ ਦਾ ਸੁਰਾਗ ਲਗਾਉਣ ਵਿੱਚ ਅਸਫ਼ਲ ਰਹੀ ਹੈ।
ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਏਟੀਐਮ ਦੀ ਸੁਰੱਖਿਆ ਲਈ ਸਿਕਊਰਟੀ ਗਾਰਡ ਰੱਖੇ ਹਨ ਜਿਨ੍ਹਾਂ ਦੀ ਡਿਊਟੀ ਦਿਨ ਦੀ ਹੈ। ਰਾਤ ਨੂੰ ਇਹ ਏਟੀਐੱਮ ਰੱਬ ਆਸਰੇ ਹਨ।
ਇਸ ਸਬੰਧੀ ਥਾਣੇ ਦੇ ਐੱਸਐੱਚਓ ਭੁਪਿੰਦਰ ਸਿੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ।