ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਮਈ
ਇਥੇ ਨਗਰ ਨਿਗਮ ਅਹੁਦੇਦਾਰਾਂ ਦੀ ਚੋਣ ਵਿੱਚ ਕਾਂਗਰਸ ਦੀ ਨੀਤਿਕਾ ਭੱਲਾ 33 ਵੋਟਾਂ ਹਾਸਲ ਕਰਕੇ ਮੇਅਰ ਚੁਣੀ ਗਈ। ਉਨ੍ਹਾਂ ਅਕਾਲੀ ਦਲ ਦੀ ਕੌਂਸਲਰ ਹਰਵਿੰਦਰ ਕੌਰ ਨਾਲੋਂ 18 ਵੱਧ ਵੋਟਾਂ ਹਾਸਲ ਕੀਤੀਆਂ। ਸੀਨੀਅਰ ਡਿਪਟੀ ਮੇਅਰ ਦੀ ਚੋਣ ਵਿੱਚ ਪਰਵੀਨ ਕੁਮਾਰ ਪੀਨਾ ਨੇ 30 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਅਕਾਲੀ ਦਲ ਦੇ ਕੌਂਸਲਰ ਮਨਜੀਤ ਸਿੰਘ ਧੰਮੂ ਨੂੰ 17 ਵੋਟਾਂ ਮਿਲੀਆਂ। ਡਿਪਟੀ ਮੇਅਰ ਦੀ ਚੋਣ ਵਿੱਚ ਅਸ਼ੋਕ ਕੁਮਾਰ ਧਮੀਜਾ 35 ਵੋਟਾਂ ਹਾਸਲ ਕਰਕੇ ਚੁਣੇ ਗਏ, ਜਦੋਂ ਕਿ ਅਕਾਲੀ ਦਲ ਦੇ ਕੌਂਸਲਰ ਹਰੀ ਰਾਮ ਨੂੰ 15 ਵੋਟਾਂ ਮਿਲੀਆਂ। ਇਹ ਚੋਣ ਕਮਿਸ਼ਨਰ ਫ਼ਿਰੋਜ਼ਪੁਰ ਡਿਵੀਜਨ ਦੀ ਨਿਗਰਾਨੀ ਹੇਠ ਹੋਈ। ਇਸ ਚੋਣ ਲਈ ਹਾਕਮ ਧਿਰ ਆਬਜ਼ਰਵਰ ਵਜੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪੁੱਜੇ। ਮੇਅਰ ਚੁਣੀ ਗਈ ਨੀਤਿਕਾ ਭੱਲਾ ਦਾ ਸਹੁਰਾ ਪਿੰਡ ਘੱਲਕਲਾਂ ਹੈ ਅਤੇ ਉਨ੍ਹਾਂ ਦਾ ਪਰਿਵਾਰ ਕਰੀਬ ਦੋ ਦਹਾਕੇ ਪਹਿਲਾਂ ਹੀ ਸ਼ਹਿਰ ਵਿੱਚ ਆ ਕਿ ਵਸਿਆ ਸੀ। ਹਾਲੇ ਵੀ ਪਰਿਵਾਰ ਪਿੰਡ ਘੱਲਕਲਾਂ ਨਾਲ ਜੁੜਿਆ ਹੋਇਆ।