ਚੰਡੀਗੜ੍ਹ (ਟਨਸ): ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੁੜੈਲ ਜੇਲ੍ਹ ’ਚੋਂ ਦਹਿਸ਼ਤਗਰਦਾਂ ਨੂੰ ਭਜਾਉਣ ਦੀ ਕੋਸ਼ਿਸ਼ ਨਾਲ ਜੁੜੇ ਕੇਸ ਵਿੱਚ ਜਰਮਨੀ ਆਧਾਰਿਤ ਦਹਿਸ਼ਤਗਰਦ ਜਸਵਿੰਦਰ ਸਿੰਘ ਮੁਲਤਾਨੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਐੱਨਆਈਏ ਨੇ ਇਸ ਸਾਲ ਜੁਲਾਈ ਵਿਚ ਕੇਸ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ। ਇਹ ਕੇਸ ਦਹਿਸ਼ਤਗਰਦਾਂ ਜਗਤਾਰ ਸਿੰਘ ਹਵਾਰਾ ਤੇ ਜਗਤਾਰ ਤਾਰਾ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਭਜਾਉਣ ਲਈ ਕੰਧ ਨੂੰ ਉਡਾਉਣ ਦੀ ਕੋਸ਼ਿਸ਼ ਨਾਲ ਸਬੰਧਤ ਹੈ।