ਪੱਤਰ ਪ੍ਰੇਰਕ
ਸ਼ੇਰਪੁਰ, 5 ਜੂਨ
ਘਨੌਰੀ ਕਲਾਂ ਦੇ ਸੰਜੀਵ ਕੁਮਾਰ ਜਿੰਦਲ ਨੇ ਇਸ ਵਾਰ ਹੋਈ ਨੀਟ ਪੋਸਟ ਗਰੈਜੂਏਸ਼ਨ ਦੀ ਪ੍ਰੀਖਿਆ ਵਿੱਚ ਦੇਸ਼ ’ਚੋਂ 163ਵਾਂ ਤੇ ਪੰਜਾਬ ’ਚੋਂ ਦੂਜਾ ਰੈਂਕ ਹਾਸਲ ਕੀਤਾ ਹੈ। ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਸੰਜੀਵ ਜਿੰਦਲ ਦੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਡਾ. ਸੰਜੀਵ ਜਿੰਦਲ ਨੇ ਦੱਸਿਆ ਕਿ ਇਸ ਵਾਰ 1,82,318 ਉਮੀਦਵਾਰ ਇਸ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ ਉਸ ਨੇ ਦੇਸ਼ ਪੱਧਰ ’ਤੇ 163ਵਾਂ ਰੈਂਕ ਅਤੇ ਪੰਜਾਬ ਸੂਬੇ ਵਿੱਚੋਂ ਦੂਜਾ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ ਨੀਟ ਅੰਡਰ ਗਰੈਜੂਏਟ ਪ੍ਰੀਖਿਆ ਵਿੱਚ ਉਸ ਨੇ ਪੰਜਾਬ ’ਚੋਂ 53ਵਾਂ ਰੈਂਕ ਪ੍ਰਾਪਤ ਕੀਤਾ ਸੀ, ਜਿਸ ਮਗਰੋਂ ਉਸ ਨੇ ਮੈਡੀਕਲ ਕਾਲਜ ਪਟਿਆਲਾ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਮੌਕੇ ਸੰਜੀਵ ਦੇ ਪਿਤਾ ਹੀਰਾ ਲਾਲ, ਮਾਂ ਸੁਨੀਤਾ ਜਿੰਦਲ, ਭਰਾ ਪੁਸ਼ਕਰ ਤੇ ਸੁਰੇਸ਼ ਵੀ ਹਾਜ਼ਰ ਸਨ।