ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ
ਪੰਜਾਬੀ ਯੂਨੀਵਰਸਿਟੀ ਵੱਲੋਂ 4 ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ ਅੱਜ ਇੱਥੇ ਮਾਤਾ ਗੁਜਰੀ ਕਾਲਜ ਵਿੱਚ ਸ਼ੁਰੂ ਹੋ ਗਿਆ ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਕਾਲਜ ਕਮੇਟੀ ਦੇ ਸਕੱਤਰ ਜਗਦੀਪ ਸਿੰਘ ਚੀਮਾ ਨੇ ਕੀਤੀ। ਪ੍ਰੋ. ਅਰਵਿੰਦ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜਨ ਦਾ ਸੱਦਾ ਦਿੱਤਾ। ਯੂਥ ਵੈਲਫੇਅਰ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਰੋਪੜ ਅਤੇ ਪਟਿਆਲਾ ਜ਼ੋਨ ਦੇ 59 ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਮੁੱਖ-ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆ ਨੂੰ ਕਿਹਾ। ਸਟੇਜ ਸਕੱਤਰ ਦਾ ਫਰਜ਼ ਪ੍ਰੋ. ਬਿਕਰਮਜੀਤ ਸਿੰਘ ਸੰਧੂ ਅਤੇ ਡਾ. ਹਰਜੀਤ ਕੌਰ ਨੇ ਨਿਭਾਇਆ। ਇਸ ਮੌਕੇ ਸਾਬਕਾ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਐਡ. ਅਮਰਦੀਪ ਸਿੰਘ ਧਾਰਨੀ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸਿੱਖਿਆ ਡਾਇਰੈਕਟਰ ਸਿਮਰਜੀਤ ਸਿੰਘ ਕੰਗ, ਸਵਰਨ ਸਿੰਘ ਗੋਪਾਲੋਂ, ਵਰਿੰਦਰ ਸਿੰਘ ਸੋਢੀ, ਮਨਮੋਹਣ ਸਿੰਘ ਮਕਾਰੋਂਪੁਰ, ਜੈ ਸਿੰਘ ਬਾੜਾ, ਬਲਵਿੰਦਰ ਸਿੰਘ ਸਹਾਰਨ, ਗੁਰਦੀਪ ਸਿੰਘ ਨੌਲੱਖਾ, ਡਾ. ਹਰਮਿੰਦਰ ਸਿੰਘ, ਅਮਰਜੀਤ ਸਿੰਘ ਚੀਮਾ, ਪ੍ਰਿੰਸੀਪਲ ਡਾ. ਰਮਨਜੀਤ ਕੌਰ, ਪ੍ਰਿੰਸੀਪਲ ਡਾ. ਜਸਵੀਰ ਸਿੰਘ, ਪ੍ਰੋ. ਅਸ਼ੋਕ ਸੂਦ, ਪ੍ਰੋ. ਗੁਰਦਰਸ਼ਨ ਸਿੰਘ ਤੇ ਐੱਨ.ਆਰ.ਆਈ ਇੰਦਰਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ। ਮੁਕਾਬਲਿਆਂ ਦੌਰਾਨ ਭੰਗੜੇ ’ਚ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਪਹਿਲਾ, ਸਰਕਾਰੀ ਕਾਲਜ ਰੋਪੜ ਨੇ ਦੂਜਾ, ਗਰੁੱਪ ਸ਼ਬਦ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪਹਿਲਾ, ਮਾਤਾ ਗੁਜਰੀ ਕਾਲਜ ਨੇ ਦੂਜਾ, ਕੁਇਜ਼ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਨੇ ਪਹਿਲਾ ਅਤੇ ਮਾਤਾ ਗੁਜਰੀ ਕਾਲਜ ਨੇ ਦੂਜਾ, ਸੱਭਿਆਚਾਰਕ ਕੁਇਜ਼ ਵਿੱਚ ਮਾਤਾ ਗੁਜਰੀ ਕਾਲਜ ਨੇ ਪਹਿਲਾ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਨੇ ਦੂਜਾ, ਕਲਾਸੀਕਲ ਵੋਕਲ ਮੁਕਾਬਲੇ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਨੇ ਪਹਿਲਾ ਅਤੇ ਮਾਤਾ ਗੁਜਰੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।