ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜਨਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟੇਸਲਾ ਮੋਟਰਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਅਮਰੀਕਨ ਉਦਯੋਗਪਤੀ ਐਲਨ ਮਸਕ ਨੂੰ ਪੰਜਾਬ ਵਿਚ ਇਲੈਕਟ੍ਰਿਕ ਕਾਰਾਂ ਦਾ ਉਦਯੋਗ ਲਾਉਣ ਦਾ ਸੱਦਾ ਦਿੱਤਾ ਹੈ| ਨਵਜੋਤ ਸਿੱਧੂ ਨੇ ਅੱਜ ਟਵੀਟ ਕਰਕੇ ਚੋਣਾਂ ਦੌਰਾਨ ਅਮਰੀਕੀ ਉਦਯੋਗਪਤੀ ਐਲਨ ਮਸਕ ਨੂੰ ਪੰਜਾਬ ਵਿਚ ਉਦਯੋਗ ਲਾਉਣ ਦਾ ਸੱਦਾ ਦਿੱਤਾ ਹੈ| ਉਨ੍ਹਾਂ ਕਿਹਾ ਹੈ ਕਿ ‘ਪੰਜਾਬ ਮਾਡਲ’ ਲੁਧਿਆਣਾ ਨੂੰ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਸਨਅਤ ਦੀ ਹੱਬ ਬਣਾਏਗਾ| ਪੰਜਾਬ ਮਾਡਲ ਨਿਵੇਸ਼ ਲਈ ਸਮਾਂਬੱਧ ਸਿੰਗਲ ਵਿੰਡੋ ਕਲੀਅਰੈਂਸ ਦੇ ਕੇ ਪੰਜਾਬ ਵਿਚ ਨਵੀਂ ਤਕਨਾਲੋਜੀ ਅਤੇ ਵਾਤਾਵਰਨ ਸੁਰੱਖਿਆ ਦੇ ਨਾਲ ਟਿਕਾਊ ਵਿਕਾਸ ਲਈ ਰਾਹ ਮੋਕਲਾ ਕਰੇਗਾ।