ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਪਰੈਲ
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ‘ਜੱਲ੍ਹਿਆਂਵਾਲਾ ਬਾਗ: ਅਤੀਤ ਅਤੇ ਵਰਤਮਾਨ’ ਵਿਸ਼ੇ ’ਤੇ ਕਰਵਾਈ ਜਾ ਰਹੀ ਦੋ ਰੋਜ਼ਾ ਕੌਮੀ ਕਾਨਫਰੰਸ ਭਲਕੇ 23 ਅਪਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿੱਚ ਹੋਵੇਗੀ, ਜਿਸ ਵਿੱਚ ਸ਼ਾਮਲ ਹੋਣ ਲਈ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ 200 ਤੋਂ ਵੱਧ ਡੈਲੀਗੇਟ ਪੁੱਜ ਗਏ ਹਨ।
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਕਾਨਫਰੰਸ ਜੱਲ੍ਹਿਆਂਵਾਲਾ ਬਾਗ ਚੇਅਰ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਨਾਲ ਕਰਵਾਈ ਜਾ ਰਹੀ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ ਤੇ ਮੀਤ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਭਲਕੇ ਸਵੇਰੇ 10 ਵਜੇ ਉਦਘਾਟਨੀ ਸੈਸ਼ਨ ਹੋਵੇਗਾ, ਜਿਸ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ਸੁਆਗਤੀ ਸ਼ਬਦ ਕਹਿਣਗੇ। ਇਸ ਦੀ ਪ੍ਰਧਾਨਗੀ ਪੰਜਾਬੀ ’ਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਅਰਵਿੰਦ ਕਰਨਗੇ ਜਦਕਿ ਪ੍ਰੰਜਯ ਗੁਹਾ ਠਾਕੁਰਤਾ ਕੁੰਜੀਵਤ ਭਾਸ਼ਨ ਦੇਣਗੇ। ਮੁੱਖ ਮਹਿਮਾਨ ਵਜੋਂ ਸਤਪਾਲ ਦਾਨਿਸ਼ ਸ਼ਾਮਲ ਹੋਣਗੇ, ਮੇਜ਼ਬਾਨ ’ਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਉਦਘਾਟਨੀ ਸ਼ਬਦ ਅਤੇ ਧੰਨਵਾਦੀ ਸ਼ਬਦ ਵਿਭੂਤੀ ਨਰਾਇਣ ਰਾਇ ਵੱਲੋਂ ਕਹੇ ਜਾਣਗੇ। ਇਸ ਸੈਸ਼ਨ ਦਾ ਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ ਕਰਨਗੇ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਹਰੀਸ਼ ਪੁਰੀ ਕਰਨਗੇ। ਜਦੋਂਕਿ ਮੁੱਖ ਮਹਿਮਾਨ ਗੁਲਜ਼ਾਰ ਸਿੰਘ ਸੰਧੂ, ਵਿਸ਼ੇਸ਼ ਮਹਿਮਾਨ ਖ਼ਾਲਿਦ ਹੁਸੈਨ ਹੋਣਗੇ ਤੇ ਬੁਲਾਰੇ ਤੀਸਤਾ ਸੀਤਲਵਾੜ, ਸਮਸ਼ੁਲ ਇਸਲਾਮ, ਪ੍ਰੋ. ਪਰਮਿੰਦਰ ਸਿੰਘ ਤੇ ਪ੍ਰੋ. ਸੁਖਦੇਵ ਸਿੰਘ ਸੋਹਲ ਹੋਣਗੇ। ਦੂਜੇ ਸੈਸ਼ਨ ਦੀ ਪ੍ਰਧਾਨਗੀ ਚੌਥੀ ਰਾਮ ਯਾਦਵ ਕਰਨਗੇ ਤੇ ਮੁੱਖ ਮਹਿਮਾਨ ਅਮਨਦੀਪ ਬੱਲ, ਵਿਸ਼ੇਸ਼ ਮਹਿਮਾਨ ਵਿਕਾਸ ਨਰਾਇਣ ਰਾਇ ਤੇ ਹੇਤੂ ਭਾਰਦਵਾਜ ਹੋਣਗੇ, ਜਦੋਂਕਿ ਬੁਲਾਰੇ ਜਗਮੋਹਨ ਸਿੰਘ, ਸਵਿੰਦਰਪਾਲ ਕੌਰ, ਚਮਨ ਲਾਲ, ਗੋਪਾਲਜੀ ਪ੍ਰਧਾਨ ਤੇ ਬਲਜੀਤ ਸਿੰਘ ਵਿਰਕ ਹੋਣਗੇ। ਸ਼ਾਮ 5 ਵਜੇ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਨਰੇਸ਼ ਸਕਸੈਨਾ, ਅਲੋਕ ਧਨਵਾ, ਦੇਵੀ ਪ੍ਰਸਾਦ ਮਿਸ਼ਰ, ਬਲੀ ਸਿੰਘ ਚੀਮਾ ਹੋਣਗੇ। ਇਸੇ ਸ਼ਾਮ 7 ਵਜੇ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ ਨਾਟਕ ਖੂਨੀ ਵਿਸਾਖੀ ਖੇਡਿਆ ਜਾਵੇਗਾ। ਇਸੇ ਤਰ੍ਹਾਂ 24 ਅਪਰੈਲ ਨੂੰ ਤੀਸਰਾ ਸੈਸ਼ਨ ਸਵੇਰੇ 9 ਵਜੇ ਆਰੰਭ ਹੋਵੇਗਾ, ਜਿਸ ਦੀ ਪ੍ਰਧਾਨਗੀ ਰਾਜੇਂਦਰ ਰਾਜਨ ਕਰਨਗੇ।
ਮੁੱਖ ਮਹਿਮਾਨ ਵੀਰੇਂਦਰ ਯਾਦਵ, ਵਿਸ਼ੇਸ਼ ਮਹਿਮਾਨ ਰਮੇਸ਼ ਯਾਦਵ, ਗੁਰਨਾਮ ਕੰਵਰ ਹੋਵਗੇ ਤੇ ਬੁਲਾਰਿਆਂ ਵਜੋਂ ਸੁਖਦੇਵ ਸਿੰਘ ਸਿਰਸਾ, ਅਸ਼ੀਸ਼ ਤ੍ਰਿਪਾਠੀ, ਸਰਬਜੀਤ ਸਿੰਘ ਵਿਨੀਤ ਤਿਵਾੜੀ, ਜਸਬੀਰ ਸਿੰਘ ਤੇ ਗੁਰਦੇਵ ਸਿੰਘ ਸਿੱਧੂ ਸ਼ਾਮਲ ਹੋਣਗੇ। ਚੌਥੇ ਤੇ ਆਖ਼ਰੀ ਸੈਸ਼ਨ ਦੀ ਪ੍ਰਧਾਨਗੀ ਸੁਵਰਨ ਸਿੰਘ ਵਿਰਕ ਕਰਨਗੇ। ਮੁੱਖ ਮਹਿਮਾਨ ਮਹਿਲ ਸਿੰਘ, ਵਿਸ਼ੇਸ਼ ਮਹਿਮਾਨ ਸਤਨਾਮ ਚਾਨਾ ਹੋਣਗੇ ਜਦਕਿ ਬੁਲਾਰਿਆਂ ਵਿੱਚ ਮਿਥਲੇਸ਼, ਨਥਮੱਲ ਸ਼ਰਮਾ, ਸੰਜੇ ਸ੍ਰੀਵਾਸਤਵ, ਰਾਕੇਸ਼ ਵਾਨਖੇੜੇ, ਸੁਨੀਤਾ ਗੁਪਤਾ, ਗੁਰਬਖ਼ਸ਼ ਮੋਂਗਾ ਤੇ ਹੋਰ ਹੋਣਗੇ। ਇਸ ਸਬੰਧੀ ਹੋਈ ਮੀਟਿੰਗ ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਗੁਰਬਾਜ਼ ਸਿੰਘ ਛੀਨਾ, ਕਮਲ ਗਿੱਲ, ਜਸਪਾਲ ਕੌਰ, ਮਨਜੀਤ ਸਿੰਘ ਧਾਲੀਵਾਲ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਰੰਧਾਵਾ, ਰਸ਼ਪਿੰਦਰ ਕੌਰ ਗਿੱਲ, ਹਰਜੀਤ ਸਿੰਘ ਲਾਡੀ, ਗੁਰਚਰਨ ਸਿੰਘ ਸੰਧੂ ਹਾਜ਼ਰ ਸਨ।