ਦਲੇਰ ਸਿੰਘ ਚੀਮਾ
ਭੁਲੱਥ, 20 ਦਸੰਬਰ
ਤਕਰੀਬਨ 14 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਅਮਰੀਕਾ ਗਏ ਨਡਾਲਾ ਵਾਸੀ ਹਰਪੀ੍ਤ ਸਿੰਘ ਰਿੰਕੂ ਮੁਲਤਾਨੀ (40) ਪੁੱਤਰ ਕਸ਼ਮੀਰ ਸਿੰਘ ਮੁਲਤਾਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸਦੇ ਛੋਟੇ ਭਰਾ ਕਮਲਪੀ੍ਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਹ 2006 ਵਿੱਚ ਭਾਰਤ ਤੋ ਅਮਰੀਕਾ ਗਿਆ ਸੀ। ਉਹ ਉੱਥੇ ਅਮਰੀਕਾ ਦੇ ਨਿਊਓਰਲਾਈਨ ਸ਼ਹਿਰ ਵਿੱਚ ਆਪਣੀ ਪਤਨੀ ਤੇ 11 ਸਾਲ ਦੀ ਲੜਕੀ ਨਾਲ ਰਹਿ ਰਿਹਾ ਸੀ। ਅੱਜ ਸਵੇਰੇ 9:30 ਵਜੇ ਹਰਪ੍ਰੀਤ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸ਼ੋਕ ਦਾ ਮਾਹੌਲ ਹੈ।