ਪਰਮਜੀਤ ਸਿੰਘ
ਫਾਜ਼ਿਲਕਾ, 20 ਸਤੰਬਰ
ਜ਼ਿਲ੍ਹੇ ਦੇ ਥਾਣਾ ਵੈਰੋਕਾ ਅਧੀਨ ਪਿੰਡ ਢਾਬ ਖੁਸ਼ਹਾਲ ਜੋਈਆ ਦੇ ਨੌਜਵਾਨ ਅੰਗਹੀਣ ਦੀ ਨਾਲ ਲੱਗਦੇ ਪਿੰਡ ਚੱਕ ਬਲੋਚਾ (ਮਹਾਲਮ) ਵਿਖੇ ਭੇਤਭਰੀ ਮੌਤ ਹੋ ਗਈ। ਲਾਸ਼ ‘ਤੇ ਸੱਟਾਂ ਦੇ ਕਾਫੀ ਨਿਸ਼ਾਨ ਹਨ ਅਤੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਲਵੀਰ ਸਿੰਘ ਦੀ ਕਿਸੇ ਨੇ ਕੁੱਟਮਾਰ ਕੇ ਹੱਤਿਆ ਕੀਤੀ ਹੈ। ਥਾਣਾ ਵੈਰੋ ਕਾ ਦੇ ਐੱਸਐੱਚਓ ਪਰਮਜੀਤ ਕੁਮਾਰ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਆਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਲਵੀਰ ਸਿੰਘ ਦੀ ਭੈਣ ਵੀਨਾ ਰਾਣੀ ਪੁੱਤਰੀ ਹਰਬੰਸ ਨੇ ਦੱਸਿਆ ਕਿ ਉਸ ਦਾ ਭਰਾ ਅੰਗਹੀਣ ਸੀ ਅਤੇ ਸ਼ਨੀਵਾਰ ਦੀ ਸਵੇਰ ਨੂੰ ਨਾਲ ਲੱਗਦੇ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਕਿਸੇ ਕੰਮ ਲਈ ਗਿਆ ਸੀ ਅਤੇ ਦੇਰ ਸ਼ਾਮ ਨੂੰ ਉਨ੍ਹਾਂ ਦੇ ਘਰ 2 ਨੌਜਵਾਨਾਂ ਨੇ ਆ ਕੇ ਦੱਸਿਆ ਕਿ ਬਲਵੀਰ ਸਿੰਘ ਦੀ ਮਹਾਲਮ ਪਿੰਡ ਦੇ ਚੱਕ ਰਸਤੇ ‘ਤੇ ਮੌਤ ਹੋ ਚੁੱਕੀ ਸੀ। ਬਲਵੀਰ ਸਿੰਘ ਕੁਆਰਾ ਸੀ ਅਤੇ ਅੰਗਹੀਣ ਹੋਣ ਦੇ ਕਾਰਨ ਵੀ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।