ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 26 ਅਪਰੈਲ
ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਨੂੰ ਦਿੱਲੀ ਦੇ ਸਿੱਖਿਆ ਮਾਡਲ ਦੀ ਨਕਲ ’ਤੇ ਚਲਾਉਣ ਦੀ ਤਜਵੀਜ਼ ਕਾਰਨ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। ਸ੍ਰੀ ਸਿੱਧੂ ਨੇ ਟਵੀਟ ਕਰਕੇ ਕਿਹਾ,‘ ਸੀਐੱਮ ਭਗਵੰਤ ਮਾਨ ਜੀ, ਤੁਸੀਂ ਬਤੌਰ ਐੱਮਪੀ 8 ਸਾਲ ਦਿੱਲੀ ‘ਚ ਰਹੇ, ਤੁਸੀਂ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਿਉਂ ਨਹੀਂ ਕੀਤਾ? ਤੁਸੀਂ ਐੱਮਪੀਫੰਡਾਂ ਵਿੱਚੋਂ ਆਪਣੇ ਹਲਕੇ ਸੰਗਰੂਰ ਵਿੱਚ ਇੱਕ ਸਕੂਲ ਕਿਉਂ ਨਹੀਂ ਬਣਾਇਅ? ਤੁਹਾਡੀ ਦਿੱਲੀ ਫੇਰੀ ਸਿਰਫ਼ ਪ੍ਰਚਾਰ ਅਤੇ ਸਰਕਾਰੀ ਖ਼ਜ਼ਾਨੇ ਤੇ ਪੰਜਾਬੀ ਸ਼ਾਨ ਨੂੰ ਢਾਹ ਲਾਉਣ ਤੋਂ ਵੱਧ ਕੁੱਝ ਨਹੀਂ।’