ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਜੂਨ
ਸਰਕਾਰੀ ਏਕੇ 47 ਨਾਲ ਸ਼ੂਟਿੰਗ ਰੇਂਜ ਵਿੱਚ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਦਰਜ ਕੇਸ ਦੀ ਅਗਲੇਰੀ ਜਾਂਚ ਲਈ ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਕਾਇਮ ਕਰ ਦਿੱਤੀ ਹੈ, ਜਿਸ ਵਿੱਚ ਐੱਸਪੀ ਡੀ ਬਰਨਾਲਾ ਸੁਖਦੇਵ ਸਿੰਘ ਵਿਰਕ, ਡੀਐੱਸਪੀ ਡੀ ਬਰਨਾਲਾ ਹਰਮਿੰਦਰ ਦਿਓਲ ਅਤੇ ਧਨੌਲਾ ਦੇ ਐੱਸਐੱਚਓ ਕੁਲਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਉਂਜ ਸਮੁੱਚੇ ਤੌਰ ‘ਤੇ ਇਸ ਸਿੱਟ ਦੀ ਨਿਗਰਾਨੀ ਐੱਸਐੱਸਪੀ ਸੰਗਰੂਰ ਡਾ. ਸੰਦੀਪ ਗਰਗ ਕਰਨਗੇ। ਸੰਪਰਕ ਕਰਨ ਤੇ ਆਈ ਜਤਿੰਦਰ ਸਿੰਘ ਔਲਖ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।