ਦੇਵਿੰਦਰ ਸਿੰਘ ਜੱਗੀ
ਪਾਇਲ, 28 ਜੁਲਾਈ
ਪੁਲੀਸ ਜ਼ਿਲ੍ਹਾ ਖੰਨਾ ਦੇ ਥਾਣਾ ਪਾਇਲ ਅਧੀਨ ਪਿੰਡ ਸ਼ਾਹਪੁਰ ਦੀ ਵਸਨੀਕ ਕੱਦੋਂ ਰੋਡ ‘ਤੇ ਸਥਿਤ ਭੱਠੇ ਦੀ ਮਾਲਕਣ ਰਛਪਾਲ ਕੌਰ (70) ਪਤਨੀ ਸੁਖਦੇਵ ਸਿੰਘ ਦਾ ਦੋ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੌਰਾਨ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਸਵਾਰ ਹੈਲਮੇਟ ਪਹਿਨੇ ਦੋ ਵਿਅਕਤੀ ਆਏ, ਜਿਨ੍ਹਾਂ ਨੇ ਰਛਪਾਲ ਕੌਰ ਦੀ ਗਰਦਨ ‘ਤੇ ਵਾਰ ਕੀਤੇ। ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰੰਜਿਸ਼ ਦਾ ਜਾਪਦਾ ਹੈ। ਪਾਇਲ ਪੁਲੀਸ ਮਾਮਲਾ ਦਰਜ ਕਰ ਲਿਆ ਗਿਆ।