ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ) 19 ਜੁਲਾਈ
ਇਥੇ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਹੈ।ਮ੍ਰਿਤਕ ਦੀ ਪਛਾਣ ਅਰੁਣ ਭਾਰਦਵਾਜ (29) ਵਾਸੀ ਮਕਾਨ ਨੰਬਰ ਐੱਚ ਐੱਲ-466, ਫੇਜ-9 ਮੁਹਾਲੀ ਵਜੋ ਹੋਈ ਹੈ। ਉਹ ਇਥੋਂ ਦੇ ਫੋਰਟਿਸ ਹਸਪਤਾਲ ਵਿੱਚ ਮੇਲ ਨਰਸ ਸੀ। ਘਟਨਾ ਦੇਰ ਰਾਤ ਦੀ ਹੈ। ਡੀਐੱਸਪੀ (ਸਿਟੀ-2) ਦੀਪ ਕੰਵਲ ਅਤੇ ਫੇਜ-8 ਥਾਣਾ ਦੇ ਐੱਸਐੱਚਓ ਇੰਸਪੈਕਟਰ ਰਜਨੀਸ਼ ਚੌਧਰੀ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਡੀਐੱਸਪੀ ਨੇ ਦੱਸਿਆ ਕਿ ਅਰੁਣ ਭਾਰਦਵਾਜ ਲੰਘੀ ਰਾਤ ਕਰੀਬ ਸਾਢੇ 9 ਵਜੇ ਡਿਊਟੀ ਖਤਮ ਕਰਕੇ ਇੱਧਰੋਂ ਲੰਘਦਾ ਹੋਇਆ ਸੈਕਟਰ-68 ਸਥਿਤ ਸ਼ਰਾਬ ਦੇ ਠੇਕੇ ਅੱਗੇ ਰੁਕ ਗਿਆ। ਠੇਕੇ ਦੇ ਬਾਹਰ ਪਹਿਲਾਂ ਤੋਂ ਹੀ ਕੁੱਝ ਵਿਅਕਤੀ ਖੜੇ ਸੀ। ਅਰੁਣ ਦੀ ਉਨ੍ਹਾਂ ਨਾਲ ਬਹਿਸ ਹੋ ਗਈ ਅਤੇ ਗੱਲ ਖੂੰਨੀ ਸੰਘਰਸ਼ ਤੱਕ ਪਹੁੰਚ ਗਈ। ਇਸ ਦੌਰਾਨ ਹਮਲਾਵਰਾਂ ਨੇ ਉਸ ਨੂੰ ਕੁੱਟਿਆ ਅਤੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹਾਲਾਂਕਿ ਬਾਅਦ ਵਿੱਚ ਠੇਕੇ ਨੇੜੇ ਖੜੇ ਕੁੱਝ ਲੋਕਾਂ ਨੇ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਪਹੁੰਚਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।