ਅਮਲੋਹ: ਥਾਣਾ ਅਮਲੋਹ ਦੇ ਪਿੰਡ ਬੁੱਗਾ ਕਲਾਂ ਵਿੱਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਉਸ ਦੇ ਸਕੇ ਭਰਾ ਕੁਲਦੀਪ ਸਿੰਘ ਵੱਲੋਂ ਗੋਲੀਆ ਮਾਰ ਕੇ ਕੀਤੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਘੰਟੇ ਵਿੱਚ ਹੀ ਕਥਿਤ ਦੋਸ਼ੀ ਅਤੇ ਉਸ ਦੀ ਪਤਨੀ ਜਸਵੀਰ ਕੌਰ ਨੂੰ ਅਸਲੇ ਅਤੇ ਕਾਰ ਸਣੇ ਕਾਬੂ ਕਰ ਲਿਆ। ਸੀਨੀਅਰ ਕਪਤਾਨ ਪੁਲੀਸ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਵਰਨਾ ਕਾਰ, 32 ਬੋਰ ਰਿਵਾਲਰ ਅਤੇ 12 ਬੋਰ ਬੰਦੂਕ ਸਮੇਤ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਕੇਸ ਦਰਜ ਸੀ ਜਿਸ ਵਿਚ ਕਰੀਬ ਪੰਜ ਸਾਲ ਜੇਲ੍ਹ ’ਚ ਰਹਿਣ ਤੋਂ ਬਾਅਦ ਉਹ ਅਦਾਲਤ ਵਿੱਚੋਂ ਬਰੀ ਹੋ ਗਿਆ ਸੀ। -ਪੱਤਰ ਪ੍ਰੇਰਕ