ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਾਰਚ
ਇੱਥੇ ਇੱਕ ਬੱਚੀ ਨੇ ਮਾਂ ਵੱਲੋਂ ਫੋਨ ਚਲਾਉਣ ਤੋਂ ਮਨ੍ਹਾਂ ਕਰਨ ’ਤੇ ਗੁੱਸੇ ’ਚ ਆ ਕੇ ਖੁਦਕੁਸ਼ੀ ਕਰ ਲਈ। ਬੱਚੀ ਦੀ ਪਛਾਣ 14 ਸਾਲਾ ਨਾਜ਼ੀਆ ਖਾਤੂਨ ਵਜੋਂ ਹੋਈ ਹੈ। ਬੈਂਕ ਕਲੋਨੀ ਇਲਾਕੇ ’ਚ ਰਹਿਣ ਵਾਲੀ ਨਾਜ਼ੀਆ ਪ੍ਰਾਈਵੇਟ ਸਕੂਲ ਵਿਚ ਅੱਠਵੀਂ ਜਮਾਤ ’ਚ ਪੜ੍ਹਦੀ ਸੀ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ 26 ਮਾਰਚ ਨੂੰ ਨਾਜ਼ੀਆ ਆਪਣੇ ਕਮਰੇ ’ਚ ਫੋਨ ਚਲਾ ਰਹੀ ਸੀ ਕਿ ਉਸ ਦੀ ਮਾਂ ਕਮਰੇ ’ਚ ਆ ਗਈ ਤੇ ਫੋਨ ਖੋਹ ਲਿਆ। ਇਸ ਤੋਂ ਕੁਝ ਦੇਰ ਮਗਰੋਂ ਉਸ ਦੀ ਮਾਂ ਕਮਰੇ ’ਚ ਗਈ ਤਾਂ ਦੇਖਿਆ ਕਿ ਨਾਜ਼ੀਆ ਨੇ ਫਾਹਾ ਲੈ ਲਿਆ ਹੈ।