ਪਾਲ ਸਿੰਘ ਨੌਲੀ
ਜਲੰਧਰ,17 ਅਗਸਤ
ਇੱਥੋਂ ਦੇ ਘਾਹ ਮੰਡੀ ਚੌਕ ਨੇੜੇ ਰਹਿੰਦੀ ਇੱਕ ਔਰਤ ਨੇ ਆਪਣੀ ਸੱਸ ਨੂੰ ਥੱਪੜ ਮਾਰ ਦਿੱਤਾ। ਨੂੰਹ ਦੇ ਥੱਪੜ ਮਾਰੇ ਜਾਣ ਤੋਂ ਦੁਖੀ ਸੱਸ ਨੇ ਜ਼ਹਿਰੀਲੀ ਚੀਜ਼ ਖਾਹ ਲਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਰੋਜ਼ੀ ਪਤਨੀ ਅਸ਼ੋਕ ਕੁਮਾਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲੀਸ ਮੌਕੇ ਦਾ ਮੁਆਇਨਾ ਕਰਨ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸੱਸ ਤੇ ਨੂੰਹ ’ਚ ਅਕਸਰ ਝਗੜਾ ਰਹਿੰਦਾ ਸੀ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ।