ਦਵਿੰਦਰ ਸਿੰਘ ਭੰਗੂ
ਰਈਆ, 5 ਨਵੰਬਰ
ਕਸਬਾ ਬਾਬਾ ਬਕਾਲਾ ਵਿੱਚ ਬੀਤੀ ਰਾਤ ਮਾਂ ਤੇ ਧੀ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ਸ਼ਨਾਖ਼ਤ ਸਰਬਜੀਤ ਕੌਰ (30) ਪਤਨੀ ਰਜਿੰਦਰ ਸਿੰਘ ਵਾਸੀ ਨਿੱਕਾ ਰਈਆ ਅਤੇ ਉਸ ਦੀ ਲੜਕੀ ਰੋਜਲੀਨ ਕੌਰ (8) ਵਜੋਂ ਹੋਈ ਹੈ। ਮ੍ਰਿਤਕ ਅੋਰਤ ਦੇ ਭਰਾ ਪ੍ਰਭਜੀਤ ਸਿੰਘ ਵਾਸੀ ਸ਼ਾਹਪੁਰ ਨੇ ਪੁਲੀਸ ਨੂੰ ਦੱਸਿਆ ਕਿ ਸਰਬਜੀਤ ਕੌਰ ਦੀ ਸ਼ਾਦੀ 2010 ਵਿਚ ਰਜਿੰਦਰ ਸਿੰਘ ਨਾਲ ਹੋਈ ਸੀ ਜਿਸ ਦੀ ਵੱਡੀ ਲੜਕੀ ਰੋਜਲੀਨ ਕੌਰ ਅਤੇ ਲੜਕਾ ਅਭਜੋਤ ਸਿੰਘ (5) ਹਨ। ਚਾਰ ਸਾਲ ਪਹਿਲਾਂ ਉਸ ਭੈਣ ਅਤੇ ਜੀਜਾ ਆਪਣਾ ਘਰ ਬਣਾ ਕੇ ਬਾਬਾ ਬਕਾਲਾ ਰਹਿੰਦੇ ਸਨ। ਉਸ ਨੇ ਦੋਸ਼ ਲਗਾਇਆ ਕਿ ਜੀਜੇ ਦੇ ਕਿਸੇ ਔਰਤ ਨਾਲ ਕਥਿਤ ਤੌਰ ਉੱਤੇ ਨਾਜਾਇਜ਼ ਸਬੰਧ ਸਨ। ਇਸ ਕਾਰਨ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ। ਅੱਜ ਘਰ ਰਸੋਈ ਵਿੱਚ ਉਸ ਦੀ ਭੈਣ ਅਤੇ ਭਣੇਵੀਂ ਦੀਆ ਲਾਸ਼ਾਂ ਪਈਆਂ ਸਨ। ਬਿਆਸ ਪੁਲੀਸ ਨੇ ਕਤਲ ਦਾ ਮੁਕੱਦਮਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਨੌਜਵਾਨ ਦੀ ਲਾਸ਼ ਮਿਲੀ: ਪਿੰਡ ਡੇਅਰੀਵਾਲ ਦੇ ਸਰਕਾਰੀ ਸਕੂਲ ਨਜ਼ਦੀਕ ਕਤਲ ਕੀਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲੀਸ ਥਾਣਾ ਤਰਸਿਕਾ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ (24) ਵਾਸੀ ਡੇਅਰੀਵਾਲ ਵਜੋਂ ਹੋਈ ਹੈ।