ਅਮਲੋਹ: ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਬਲਬੀਰ ਸਿੰਘ ਮੁੱਲਾਂਪੁਰੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੈਕੰਡਰੀ ਸਕੂਲ ਅਮਲੋਹ ਵਿੱਚ ਹੋਈ। ਸਾਬਕਾ ਪ੍ਰਿੰਸੀਪਲ ਮੇਹਰ ਸਿੰਘ ਗੁਰੂ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਲਿਖਾਰੀ ਸਭਾ ਸਰਹਿੰਦ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਪਤੀ ਊਧਮ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਮੇਹਰ ਸਿੰਘ ਗੁਰੂ, ਗੁਰਪ੍ਰੀਤ ਵੜੈਚ, ਮੇਹਰ ਸਿੰਘ ਰਾਈਏਵਾਲ, ਜ਼ੋਰਾ ਸਿੰਘ ਗਰੇਵਾਲ ਅਤੇ ਅਵਤਾਰ ਬੰਟੀ ਨੇ ਰਚਨਾਵਾਂ ਪੇਸ਼ ਕੀਤੀਆਂ। ਬਲਬੀਰ ਮੁੱਲਾਂਪੁਰੀ ਨੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਕਾਰ ਸਿੰਘ ਦਿਆਲਪੁਰੀ, ਭੁਪਿੰਦਰ ਭੂਰੀ, ਰਾਮ ਸਿੰਘ ਅਲਬੇਲਾ ਤੇ ਪ੍ਰਗਟ ਚੰਨ ਹਾਜ਼ਰ ਸਨ। -ਪੱਤਰ ਪ੍ਰੇਰਕ