ਰੂਪਨਗਰ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਐੱਮ.ਐੱਸ.ਸੀ ਬਾਇਓਟੈਕਨੋਲੋਜੀ ਦੀ ਸਾਬਕਾ ਵਿਦਿਆਰਥਣ ਤੇ ਰੂਪਨਗਰ ਸ਼ਹਿਰ ਦੀ ਵਸਨੀਕ ਮੋਹਿਨੀ ਵਰਮਾ ਨੇ ਡਿਸਟਿੰਕਸ਼ਨ ਨਾਲ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਅੱਜ ਰੂਪਨਗਰ ਵਿਖੇ ਆਪਣੇ ਮਾਤਾ ਪਿਤਾ ਦੀ ਹਾਜ਼ਰੀ ਵਿੱਚ ਮੀਡੀਆ ਨਾਲ ਖੁਸ਼ੀ ਸਾਂਝੀ ਕਰਦਿਆਂ ਮੋਹਿਨੀ ਵਰਮਾ ਨੇ ਦੱਸਿਆ ਕਿ ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਈ ਗਈ 39ਵੀਂ ਕਨਵੋਕੇਸ਼ਨ ਦੌਰਾਨ ਸ਼ੈਸ਼ਨ 2016 ਲਈ ਇਹ ਗੋਲਡ ਮੈਡਲ ਪ੍ਰਾਪਤ ਹੋਇਆ ਹੈ ਅਤੇ ਹੁਣ ਉਹ ਸੀਐੱਸਆਈਆਰ ਆਈਐਚਬੀਟੀ ਪਾਲਮਪੁਰ ਵਿੱਚ ਪੀਐੱਚਡੀ ਕਰ ਰਹੀ ਹੈ। -ਪੱਤਰ ਪ੍ਰੇਰਕ