ਚੰਡੀਗੜ੍ਹ (ਕੁਲਦੀਪ ਸਿੰਘ): ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਤੇ ਕੇਂਦਰੀ ਸਭਾ ਦੀ ਕਾਰਜਕਾਰਨੀ ਨੇ ਅੱਜ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਕਾਨੂੰਨਾਂ ਖ਼ਿਲਾਫ਼ ਵਿੱਢਿਆ ਗਿਆ ਇਤਿਹਾਸਕ ਸੰਘਰਸ਼ ਹੈ ਤੇ ਸਮੂਹ ਲੋਕ-ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀ, ਸਮਾਜਿਕ ਕਾਰਕੁਨ, ਕਲਾਕਾਰ, ਪੱਤਰਕਾਰ ਜਿੱਥੇ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਉੱਥੇ ਅੱਜ ਪੰਜਾਬੀ ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂਆਂ ਨੇ ਇਸ ਸੰਘਰਸ਼ ਦੀ ਹਮਾਇਤ ’ਚ ਆਪਣੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੁਰਸਕਾਰ ਵਾਪਸ ਕਰਨ ਵਾਲਿਆਂ ਵਿੱਚ ਸਿਰਮੌਰ ਸ਼ਾਇਰ ਡਾ. ਮੋਹਨਜੀਤ (ਦਿੱਲੀ), ਪ੍ਰਸਿੱਧ ਚਿੰਤਕ ਡਾ. ਜਸਵਿੰਦਰ ਸਿੰਘ (ਪਟਿਆਲਾ) ਅਤੇ ਪੰਜਾਬੀ ਨਾਟਕਕਾਰ ਤੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਡਾ. ਸਵਰਾਜਬੀਰ ਸ਼ਾਮਿਲ ਹਨ। ਇਹ ਸਨਮਾਨ ਵਾਪਸ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ, ਇਪਟਾ ਪੰਜਾਬ, ਪਲਸ ਮੰਚ, ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਅਤੇ ਨਾਨਕ ਸਿੰਘ ਫ਼ਾਊਂਡੇਸ਼ਨ, ਪੰਜਾਬੀ ਭਾਸ਼ਾ ਪਾਸਾਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਸਲਾਮ ਕਾਫ਼ਲਾ, ਜਾਗਦਾ ਪੰਜਾਬ, ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਜਾਗ੍ਰਤੀ ਮੰਚ ਪੰਜਾਬ, ਕੇਂਦਰੀ ਪੰਜਾਬੀ ਰੰਗਮੰਚ ਸਭਾ, ਕੌਮਾਂਤਰੀ ਲੇਖਕ ਮੰਚ, ਅਦਾਰਾ ਇਲਮ, ਅਦਾਕਾਰ ਮੰਚ ਮੁਹਾਲੀ, ਲੋਕ-ਕਲਾ ਮੰਚ ਮਾਨਸਾ, ਸਚੇਤਕ ਰੰਗਮੰਚ ਮੁਹਾਲੀ, ਸਰਘੀ ਕਲਾ ਕੇਂਦਰ, ਜਨਵਾਦੀ ਲੇਖਕ ਸੰਘ, ਭਾਸ਼ਾ ਅਕਾਦਮੀ ਜਲੰਧਰ, ਮੰਚ ਰੰਗਮੰਚ ਅੰਮ੍ਰਿਤਸਰ, ਭਾਈ ਕਾਹਨ ਸਿੰਘ ਰਚਨਾ ਵਿਚਾਰ ਮੰਚ, ਅਦਾਰਾ ਹੁਣ ਆਦਿ ਸੰਸਥਾਵਾਂ ਨੇ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਇਸ ਇਤਿਹਾਸਕ ਘੋਲ ਵਿੱਚ ਲੇਖਕ ਹਰ ਤਰ੍ਹਾਂ ਦਾ ਸਮਰਥਨ ਅਤੇ ਸਹਿਯੋਗ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਰਕਾਰ ਬਿਨਾਂ ਸ਼ਰਤ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨੇ।
ਸਨਮਾਨ ਵਾਪਸੀ ਦਾ ਸੁਆਗਤ ਕਰਨ ਵਾਲਿਆਂ ਵਿੱਚ ਹਰਭਜਨ ਸਿੰਘ ਹੁੰਦਲ, ਡਾ. ਹਰੀਸ਼ ਪੁਰੀ, ਡਾ. ਤੇਜਵੰਤ ਗਿੱਲ, ਮੋਹਨ ਭੰਡਾਰੀ, ਰਜਿੰਦਰ ਸਿੰਘ ਚੀਮਾ, ਗੁਰਬਚਨ ਭੁੱਲਰ, ਗੁਲਜ਼ਾਰ ਸੰਧੂ, ਸੁਰਜੀਤ ਪਾਤਰ, ਡਾ. ਪਰਮਿੰਦਰ ਸਿੰਘ, ਹਰਭਜਨ ਸਿੰਘ ਭਾਜਵਾ, ਡਾ. ਸੁਰਜੀਤ ਲੀ, ਡਾ. ਆਤਮਜੀਤ, ਡਾ. ਐੱਸਪੀ ਸਿੰਘ, ਮਿੱਤਰ ਸੈਨ ਮੀਤ, ਡਾ. ਨਾਹਰ ਸਿੰਘ, ਬਲਦੇਵ ਮੋਗਾ, ਓਮ ਪ੍ਰਕਾਸ਼ ਵਸ਼ਿਸ਼ਟ, ਵਰਿਆਮ ਸੰਧੂ, ਸ਼ਿਵ ਨਾਥ, ਸਿਰੀ ਰਾਮ ਅਰਸ਼, ਸੁਖਵਿੰਦਰ ਰਾਮਪੁਰੀ, ਦਵਿੰਦਰ ਦਮਨ, ਸੁਰਿੰਦਰ ਗਿੱਲ, ਅਤਰਜੀਤ, ਪ੍ਰਗਟ ਸਿੰਘ ਸਿੱਧੂ, ਜੋਗਿੰਦਰ ਸਿੰਘ ਨਿਰਾਲਾ, ਵਿਦਵਾਨ ਸਿੰਘ ਸੋਨੀ, ਸੁਵਰਨ ਸਿੰਘ ਵਿਰਕ, ਪਿਆਰਾ ਸਿੰਘ ਭੋਗਲ, ਕੇਵਲ ਕਲੋਟੀ, ਕਿਰਪਾਲ ਸਿੰਘ ਜੋਗੀ, ਸੀ. ਮਾਰਕੰਡਾ, ਮੁਖਤਿਆਰ ਸਿੰਘ ਖੰਨਾ, ਕੇਵਲ ਧਾਲੀਵਾਲ, ਜਤਿੰਦਰ ਪੰਨੂ, ਸਤਨਾਮ ਮਾਣਕ, ਹਰਿਭਜਨ ਸਿੰਘ ਭਾਟੀਆ, ਅਨੂਪ ਵਿਰਕ, ਜੋਗਿੰਦਰ ਅਮਰ, ਸੁਲੱਖਣ ਸਰਹੱਦੀ, ਰਿਪੁਦਮਨ ਸਿੰਘ ਰੂਪ, ਕੇ.ਐਲ. ਗਰਗ, ਮਨਜੀਤ ਔਲਖ, ਜਸਬੀਰ ਕੇਸਰ, ਤਾਰਨ ਗੁਜਰਾਲ, ਕਾਨ੍ਹਾ ਸਿੰਘ, ਸੁਰਜੀਤ ਕੌਰ ਬੈਂਸ, ਮਨਜੀਤ ਇੰਦਰਾ, ਓਮ ਪ੍ਰਕਾਸ਼ ਗਾਸੋ, ਹਰਮਿੰਦਰ ਕੁਹਾਰਵਾਲਾ, ਸਰੂਪ ਸਿਆਲਵੀ, ਗੁਰਦਿਆਲ ਦਲਾਲ, ਅਵਤਾਰ ਬਿਲਿੰਗ, ਕੁਲਬੀਰ ਸਿੰਘ ਸੂਰੀ, ਹਿਰਦੇਪਾਲ ਸਿੰਘ ਪ੍ਰੀਤਲੜੀ, ਇਕਬਾਲ ਕੌਰ ਸੌਂਧ, ਰਾਮ ਸਰੂਪ ਰਿਖੀ, ਗੁਰਨਾਮ ਕੰਵਲ, ਤਰਸੇਮ ਬਾਹੀਆ, ਰਵਿੰਦਰ ਨਾਥ ਸ਼ਰਮਾ, ਜਗਦੀਸ਼ ਘਈ, ਜਸਬੀਰ ਸਿੰਘ ਸਿੱਧੂ, ਬਲਬੀਰ ਮਾਧੋਪੁਰੀ, ਮਨਮੋਹਨ ਸਿੰਘ ਦਾਊਂ, ਸੁਰਜੀਤ ਬਰਾੜ, ਹਰਸ਼ਿੰਦਰ ਕੌਰ, ਹਰਬੰਸ ਅਖਾੜਾ, ਦਰਸ਼ਨ ਸਿੰਘ ਓਬਰਾਏ, ਹਰਕੋਮਲ ਬਰਿਆੜ, ਸੁਖਦੇਵ ਸਿੰਘ ਪ੍ਰੇਮੀ, ਦਵਿੰਦਰ ਦੀਦਾਰ, ਸੂਬਾ ਸੁਰਿੰਦਰ ਕੌਰ ਖਰਲ, ਸਤਿੰਦਰ ਨੰਦਾ, ਸੇਵੀ ਰਾਇਤ, ਸਤਨਾਮ ਜੱਸਲ, ਨਿਰਮਲਪ੍ਰੀਤ ਸਿੰਘ, ਜਸਵੰਤ ਦਮਨ, ਸਤਨਾਮ ਚਾਨਾ, ਬਲਬੀਰ ਪਰਵਾਨਾ, ਡਾ. ਹੇਮ ਕਿਰਨ, ਮੇਘ ਰਾਜ ਮਿੱਤਰ, ਗੁਰਿੰਦਰ ਸਿੰਘ ਪ੍ਰੀਤ, ਪਰਮਜੀਤ ਮਾਨ ਬਰਨਾਲਾ, ਗੁਰਮੀਤ ਕੱਲਰਮਾਜਰੀ, ਗੁਰਮੀਤ ਕੜਿਆਲਵੀ, ਅਜੀਤ ਪਿਆਸਾ, ਖੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਡਾ. ਸੁਰਜੀਤ ਭੱਟੀ, ਡਾ. ਹਰਵਿੰਦਰ ਭੱਟੀ, ਸੁਖਵਿੰਦਰ ਸਿੰਘ ਪਠਾਨਕੋਟ (ਡਾ.), ਡਾ. ਸਤੀਸ਼ ਕੁਮਾਰ ਵਰਮਾ, ਮਦਨ ਵੀਰਾ, ਮਲਕੀਤ ਬਸਰਾ, ਮਨਜੀਤ ਮੀਤ, ਪਰਮਜੀਤ ਸਿੰਘ ਕਲਸੀ, ਸੇਵਾ ਸਿੰਘ ਭਾਸੋ, ਗੁਰਪ੍ਰੀਤ ਮਾਨਸਾ, ਜਸਵਿੰਦਰ ਰੋਪੜ, ਡਾ. ਭੀਮ ਇੰਦਰ ਸਿੰਘ, ਮੋਹਨ ਤਿਆਗੀ, ਸੰਤੋਖ ਸੁੱਖੀ, ਡਾ. ਯੋਗਰਾਜ ਅੰਗਰਿਸ਼, ਡਾ. ਸੁਰਜੀਤ ਸਿੰਘ, ਕੁਲਦੀਪ ਪੁਰੀ, ਜਸਵੰਤ ਹਾਂਸ, ਬਲਕਾਰ ਸਿੱਧੂ, ਪਰਮਵੀਰ ਬਾਠ, ਲਛਮਣ ਸਿੰਘ ਮਲੂਕਾ, ਹਰੀਸ਼ ਜੈਨ, ਤਰਸੇਮ ਬਰਨਾਲਾ, ਸੁਖਵਿੰਦਰ ਅੰਮ੍ਰਿਤ, ਪਾਲ ਕੌਰ, ਰਤਨ ਸਿੰਘ ਢਿੱਲੋਂ (ਅੰਬਾਲਾ), ਡਾ. ਰਮੇਸ਼ ਕੁਮਾਰ (ਯਮੁਨਾਨਗਰ), ਜਤਿੰਦਰ ਮਾਹਲ ਰੋਪੜ ਸ਼ਾਮਿਲ ਹਨ।