ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਅਪਰੈਲ
ਮੁਹਾਲੀ ਨਗਰ ਨਿਗਮ ਵੱਲੋਂ ਸਾਲ 2021-22 ਲਈ 146.63 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਤਿਆਰ ਕਰ ਕੇ ਸਥਾਨਕ ਸਰਕਾਰਾਂ ਵਿਭਾਗ ਨੂੰ ਤਜਵੀਜ਼ ਮਨਜ਼ੂਰੀ ਲਈ ਭੇਜਿਆ ਗਿਆ ਹੈ। ਇਸ ਵਾਰ ਬਜਟ ਵਿੱਚ ਕੁੱਲ ਖਰਚਾ 146.63 ਲੱਖ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਇਸ ਵਿੱਚ ਸ਼ਹਿਰ ਦੇ ਵਿਕਾਸ ਲਈ 109.90 ਕਰੋੜ ਖ਼ਰਚਣ ਸਮੇਤ ਐਮਰਜੈਂਸੀ ਖ਼ਰਚਿਆਂ ਲਈ 4.73 ਕਰੋੜ ਅਤੇ ਸਥਾਪਿਤ ਖ਼ਰਚਿਆਂ ਲਈ 32.20 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਉੱਧਰ, ਇਸ ਸਾਲ ਨਗਰ ਨਿਗਮ ਨੂੰ ਕੁੱਲ 137.71 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਜਦੋਂਕਿ ਪਿਛਲੇ ਸਾਲ ਦੀ 11 ਕਰੋੜ ਦੀ ਰਾਸ਼ੀ ਬਚੀ ਹੋਈ ਹੈ। ਨਿਗਮ ਦੀ ਆਮਦਨ ਵਿੱਚ ਆਪਣੇ ਸਰੋਤਾਂ ਤੋਂ 112.71 ਕਰੋੜ ਰੁਪਏ ਅਤੇ ਗਮਾਡਾ ਤੋਂ 25 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ ਅਤੇ ਪ੍ਰਸਤਾਵਿਤ ਖਰਚੇ ਤੋਂ ਬਾਅਦ ਅਗਲੇ ਸਾਲ ਲਈ 2.08 ਕਰੋੜ ਰੁਪਏ ਬਚਣ ਦੀ ਆਸ ਹੈ।