ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 17 ਜੁਲਾਈ
ਤੇਜ਼ ਹਵਾ ਅਤੇ ਮੀਂਹ ਕਾਰਨ ਬੀਤੀ ਰਾਤ ਮੋਗਾ ਤੋਂ ਸੰਧੂਆਂ ਵਾਲਾ ਰੋਡ ’ਤੇ ਝੁੱਗੀਆਂ ਵਿੱਚ ਰਹਿੰਦੇ ਪਰਿਵਾਰ ’ਤੇ ਕੰਧ ਡਿੱਗਣ ਨਾਲ ਦੋ ਬੱਚੀਆਂ ਦੀ ਮੌਤ ਹੋ ਗਈ। ਯੂਪੀ ਦੇ ਮੁਜ਼ੱਫਰਪੁਰ ਦੇ ਰਹਿਣ ਵਾਲਾ ਸੰਜੈ ਕੁਮਾਰ ਪਰਿਵਾਰ ਸਮੇਤ ਆਪਣੀ ਝੁੱਗੀ ਵਿੱਚ ਸੌਂ ਰਿਹਾ ਸੀ ਕਿ ਤੇਜ਼ ਹਵਾ ਤੇ ਮੀਂਹ ਕਾਰਨ ਝੁੱਗੀ ਦੇ ਨਾਲ ਦੀ ਕੰਧ ਡਿੱਗ ਗਈ। ਘਰ ਦੇ ਛੇ ਜੀਅ ਤਾਂ ਬਚ ਗਏ ਪਰ ਦੋ ਬੱਚੀਆਂ ਦੀ ਮੌਕੇ ’ਤੇ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਆਗੂ ਬਰਜਿੰਦਰ ਸਿੰਘ ਬਰਾੜ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਮੌਤ ’ਤੇ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਪਰਿਵਾਰ ਲਈ ਸਹਾਇਤਾ ਤੇ ਮਕਾਨ ਦੀ ਮੰਗ ਕੀਤੀ ਹੈ।