ਫਗਵਾੜਾ (ਪੱਤਰ ਪ੍ਰੇਰਕ): ਸਥਾਨਕ ਵਾਰਡ ਨੰਬਰ 6 ਅਮਨ ਨਗਰ ਵਿੱਚ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਕੀਤੀ ਗਈ ਚੋਣ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਮਹਾਰਾਸ਼ਟਰ ਦੇ ਗਡਚਿਰੋਲੀ-ਚਿਮੁਰ ਤੋਂ ਸੰਸਦ ਮੈਂਬਰ ਅਤੇ ਹੁਸ਼ਿਆਰਪੂਰ ਲੋਕ ਸਭਾ ਦੇ ਇੰਚਾਰਜ ਅਸ਼ੋਕ ਨੇਤੇ ਪਹੁੰਚੇੇ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਤੇ ਟੀਚਾ ਦੇਸ਼ ਨੂੰ ਉਂਚਾਈ ’ਤੇ ਲੈ ਕੇ ਜਾਣਾ ਹੈ। ਉਹ ਭਾਰਤ ਨੂੰ ਨੰਬਰ ਇਕ ਦੇਸ਼ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੂਰੇ ਵਿਸ਼ਵ ’ਚ ਸਭ ਤੋਂ ਵੱਧ ਵਰਕਰਾਂ ਵਾਲੀ ਪਾਰਟੀ ਹੈ।