ਸਰਬਜੀਤ ਭੰਗੂ
ਪਟਿਆਲਾ, 15 ਨਵੰਬਰ
ਈਡੀ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ੍ ਭੇਜੇ ਗਏ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਪਟਿਆਲਾ ਜੇਲ੍ਹ ’ਚ ਤਬਦੀਲ ਕੀਤੇ ਗਏ ਹਨ। ਅੱਜ ਪਹਿਲੇ ਦਿਨ ਹੀ ਸਿਹਤ ਵਿਗੜਨ ਕਾਰਨ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਹੈ। ਆਦਲਤੀ ਆਦੇਸ਼ਾਂ ’ਤੇ ਡਾਕਟਰਾਂ ਦਾ ਪੰਜ ਮੈਂਬਰੀ ਬੋਰਡ ਜਾਂਚ ਕਰਕੇ ਅਦਾਲਤ ਨੂੰ ਮੈਡੀਕਲ ਰਿਪੋਰਟ ਸੌਂਪੇਗਾ।