ਮੋਗਾ: ਸੰਗਰੂਰ ਤੋਂ 19 ਸਾਲ ਪਹਿਲਾਂ ਗੁੰਮ ਹੋਇਆ ਵਿਅਕਤੀ ਮੋਗਾ ਬਿਰਧ ਆਸ਼ਰਾਮ ’ਚੋਂ ਮਿਲਿਆ। ਪੰਜਾਬ ਪੁਲੀਸ ਹੌਲਦਾਰ ਤੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਸੰਚਾਲਕ ਜਸਵੀਰ ਸਿਘ ਬਾਵਾ ਨੇ ਇਸ ਬਜ਼ੁਰਗ ਬਾਰੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ। ਵਿਦਾਇਗੀ ਮੌਕੇ ਮਾਹੌਲ ਭਾੁਵਕ ਹੋ ਗਿਆ। ਬਿਰਧ ਆਸ਼ਰਾਮ ’ਚ ਤਕਰੀਬਨ 25 ਬਜੁਰਗ ਤੇ ਔਰਤਾਂ ਰਹਿ ਰਹੇ ਹਨ। ਇਸ ਮੌਕੇ ਬਿਰਧ ਆਸ਼ਰਾਮ ਸੰਚਾਲਕ ਹੌਲਦਾਰ ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਦੋ ਸਾਲਾਂ ਤੋਂ ਇਹ ਬਜ਼ਰਗ ਮੇਜਰ ਸਿੰਘ ਰਹਿ ਰਿਹਾ ਸੀ। ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦਾ ਰਹਿਣ ਵਾਲਾ ਹੈ ਉਹ ਪਿੰਡ ਚੜਿੱਕ ਤੋਂ ਮਿਲਿਆ ਸੀ। -ਨਿੱਜੀ ਪੱਤਰ ਪ੍ਰੇਰਕ