ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ
ਸੁਨਾਮ-ਜਾਖਲ ਰੋਡ ’ਤੇ ਨੀਲੋਵਾਲ ਪੁਲ ਨੇੜੇ ਅੱਜ ਮਿਨੀ ਬੱਸ ਪਲਟ ਜਾਣ ਕਾਰਨ ਬੱਸ ਵਿਚ ਸਵਾਰ ਕਰੀਬ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਸਵਾਰੀਆਂ ਨੂੰ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸ ਲਹਿਰਾਗਾਗਾ ਤੋਂ ਸੁਨਾਮ ਆ ਰਹੀ ਸੀ ਅਤੇ ਜਿਵੇਂ ਹੀ ਬੱਸ ਜਾਖਲ-ਸੁਨਾਮ ਸੜਕ ’ਤੇ ਨੀਲੋਵਾਲ ਪੁਲ ਦੇ ਨੇੜੇ ਪੁੱਜੀ ਤਾਂ ਬੱਸ ਸੜਕ ’ਤੇ ਪਲਟ ਗਈ।