ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 21 ਫਰਵਰੀ
ਲਾਲ ਕਿਲਾ ਮਾਮਲੇ ਸਬੰਧੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਅਧੀਨ ਪੁਲੀਸ ਵੱਲੋਂ ਕਾਬੂ ਕੀਤੇ ਦੀਪ ਸਿੱਧੂ ਤੇ ਪੁਲੀਸ ਗ੍ਰਿਫ਼ਤਾਰੀ ਤੋਂ ਹਾਲ ਤਕ ਬਚੇ ਹੋਏ ਲੱਖਾ ਸਿਧਾਣਾ ਦੇ ਹੱਕ ’ਚ ਇਕ ਮਾਰਚ ਸਮਾਲਸਰ ਤੋਂ ਚੱਲ ਕੇ ਪਿੰਡ ਉਦੇਕਰਨ ਆਇਆ, ਜਿਸ ਦਾ ਆਮ ਲੋਕਾਂ ਦਾ ਮੱਠਾ ਹੁੰਗਾਰਾ ਵੇਖਣ ਨੂੰ ਮਿਲਿਆ। ਮਾਰਚ ਦੀ ਅਗਵਾਈ ਕਰਨ ਵਾਲਿਆਂ ਨੇ ਕਿਹਾ ਕਿ ਦੀਪ ਸਿੱਧੂ ਹੋਰਾਂ ਨੇ ਕਿਸਾਨ ਅੰਦੋਲਨ ’ਚ ਸਿਰਫ ਕੇਂਦਰ ਸਰਕਾਰ ਉਪਰ ਦਬਾਅ ਪਾਉਣ ਲਈ ਆਪਣਾ ਹਿੱਸਾ ਪਾਇਆ ਹੈ ਪਰ ਸਰਕਾਰ ਤੇ ਕਿਸਾਨ ਸੰਘਰਸ਼ ਮੋਰਚੇ ਦੇ ਆਗੂਆਂ ਨੇ ਉਨ੍ਹਾਂ ਨੂੰ ਬੇਵਜ੍ਹਾ ਦੋਸ਼ੀ ਕਰਾਰ ਦੇ ਦਿੱਤਾ ਹੈ। ਬੁਲਾਰਿਆਂ ਨੇ 23 ਫਰਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਹੋ ਰਹੀ ਰੈਲੀ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬਹੁਤ ਘੱਟ ਗਿਣਤੀ ’ਚ ਆਮ ਲੋਕ ਵੇਖੇ ਗਏ, ਜਿਸ ’ਤੇ ਪ੍ਰਬੰਧਕਾਂ ਨੇ ਚਿੰਤਾ ਵੀ ਜਾਹਿਰ ਕੀਤੀ।