ਨਵੀਂ ਦਿੱਲੀ, 12 ਜਨਵਰੀ
ਭਾਰਤੀ ਮੌਸਮ ਵਿਭਾਗ ਨੇ ਬਦਲਦੇ ਮੌਸਮ ਦੇ ਮਿਜ਼ਾਜ ਦੇ ਮੱਦੇਨਜ਼ਰ ਉਤਰੀ ਭਾਰਤ ਦੇ ਮੈਦਾਨੀ ਖੇਤਰਾਂ ਵਿਚ ਅਗਲੇ ਚਾਰ ਦਿਨਾਂ ਵਿਚ ਸੀਤ ਲਹਿਰ ਚੱਲਣ ਦੇ ਨਾਲ ਹੀ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਤੇ ਪੁਡੂਚੇਰੀ ਵਿਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਤਰੀ ਭਾਰਤ ਦੇ ਕਈ ਖੇਤਰਾਂ ਦਾ ਘੱਟੋ ਘੱਟ ਤਾਪਮਾਨ ਹੋਰ ਵੀ ਹੇਠਾਂ ਜਾ ਸਕਦਾ ਹੈ। ਇਸ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਅਗਲੇ ਤਿੰਨ ਦਿਨ ਸੀਤ ਲਹਿਰ ਚੱਲੇਗੀ ਤੇ ਧੁੰਦ ਪਵੇਗੀ।-ਪੀਟੀਆਈ