ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਜੂਨ
ਸ਼ਹਿਰ ਦੇ ਚਨਗਰਾਂ ਰੋਡ ਨਾਲ ਲਗਦੇ ਗੁਰੂ ਨਾਨਕ ਨਗਰ ਵਿੱਚ ਕੁੱਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਮੁਟਿਆਰ ਨੇ ਆਪਣੀ ਨਾਨੀ ਦੀ ਗੈਰਮੌਜ਼ੂਦਗੀ ਆਤਮਦਾਹ ਕਰ ਲਿਆ। ਸ਼ਰਨਜੀਤ ਕੌਰ ਜੂਡੋ ਸੀ ਤੇ ਤਾਲਾਬੰਦੀ ਕਾਰਨ ਅਭਿਆਸ ਕਰਨ ਕਰਕੇ ਪ੍ਰੇਸ਼ਾਨ ਸੀ। ਉਸ ਨੇ ਆਪਣੇ ਆਪ ਨੂੰ ਅੱਗ ਉਦੋਂ ਲਗਾਈ ਜਦੋਂ ਉਹ ਘਰ ਵਿੱਚ ਇਕੱਲੀ ਸੀ। ਅੱਗ ਦੀ ਲਪੇਟ ਵਿੱਚ ਆਈ ਲੜਕੀ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਪਹੁੰਚੇ ਮੁਹੱਲਾ ਵਾਸੀ ਤੇ ਉਸ ਦੇ ਪਰਿਵਾਰਕ ਮੈਂਬਰ ਇਲਾਜ ਲਈ ਪਾਤੜਾਂ ਦੇ ਦੁਰਗਾ ਦਲ ਹਾਸਪਤਾਲ ਵਿੱਚ ਲੈ ਗਏ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਹਾਸਪਤਾਲ ਰੈਫਰ ਕਰ ਦਿੱਤਾ ਸੀ ਜਿਥੇ ਉਸਦੀ ਮੌਤ ਹੋ ਗਈ ਹੈ। ਪੁਲੀਸ ਪਾਰਟੀ ਨੇ 174 ਦੀ ਕਾਰਵਾਈ ਆਰੰਭ ਦਿੱਤੀ ਹੈ ।
ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਰਨਜੀਤ ਕੌਰ ਵਾਸੀ ਬਾਦਲਗੜ੍ਹ ਕੁੱਝ ਸਮੇਂ ਤੋਂ ਪਾਤੜਾਂ ਸ਼ਹਿਰ ਵਿੱਚ ਆਪਣੇ ਨਾਨਕੇ ਘਰ ਰਹਿ ਰਹੀ ਸੀ। ਇਸ ਦੀ ਮਾਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਪਿਤਾ ਟਰੱਕ ਡਰਾਈਵਰ ਹੈ । ਇਹ ਲੜਕੀ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ।