ਕੱਪੜਾ ਮਿੱਲ ਦੇ ਬਾਹਰ ਪ੍ਰਦਰਸ਼ਨ ਕਰਨ ’ਤੇ ਮੇਧਾ ਪਾਟਕਰ ਤੇ ਸੈਂਕੜੇ ਵਰਕਰ ਗ੍ਰਿਫ਼ਤਾਰ

ਕੱਪੜਾ ਮਿੱਲ ਦੇ ਬਾਹਰ ਪ੍ਰਦਰਸ਼ਨ ਕਰਨ ’ਤੇ ਮੇਧਾ ਪਾਟਕਰ ਤੇ ਸੈਂਕੜੇ ਵਰਕਰ ਗ੍ਰਿਫ਼ਤਾਰ

ਖੜਗੋਨ (ਮੱਧ ਪ੍ਰਦੇਸ਼), 3 ਅਗਸਤ

ਮੱਧ ਪ੍ਰਦੇਸ਼ ਦੇ ਖੜਗੋਨ ਜ਼ਿਲ੍ਹੇ ਦੇ ਸੰਨਾਤੀ ’ਚ ਸਥਿਤ ਇੱਕ ਬੰਦ ਪ੍ਰਾਈਵੇਟ ਕੱਪੜਾ ਮਿੱਲ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਸਮਾਜਿਕ ਕਾਰਕੁਨ ਮੇਧਾ ਪਾਟਕਰ ਤੇ 350 ਤੋਂ ਵੱਧ ਵਰਕਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਮਿੱਲ ਦੇ ਮਜ਼ਦੂਰਾਂ ਦੀ ਜਥੇਬੰਦੀ ‘ਜਨਤਾ ਸ਼੍ਰਮਿਕ ਸੰਗਠਨ’ ਦੇ ਆਗੂ ਰਾਜਕੁਮਾਰ ਦੂਬੇ ਨੇ ਦੱਸਿਆ ਕਿ ਇਸ ਕੱਪੜਾ ਮਿੱਲ ਨੂੰ ਨਵੀਂ ਕੰਪਨੀ ਨੂੰ ਵੇਚ ਦਿੱਤਾ ਗਿਆ ਹੈ ਤੇ ਨਵੇਂ ਪ੍ਰਬੰਧਕ ਇੱਥੇ ਪਹਿਲਾਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਮੁੜ ਨੌਕਰੀ ਨਹੀਂ ਦੇ ਰਹੇ। ਕਰਮਚਾਰੀਆਂ ਨੇ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਰਿਟਾਇਰਮੈਂਟ ਲੈਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਕਿਉਂਕਿ ਉਹ ਆਪਣੀਆਂ ਨੌਕਰੀਆਂ ਵਾਪਸ ਚਾਹੁੰਦੇ ਸਨ।  ਐੱਸਪੀ ਨੇ ਦੱਸਿਆ ਕਿ ਮੇਧਾ ਪਾਟਕਰ ਸਣੇ ਪ੍ਰਦਰਸ਼ਨ ਕਰ ਰਹੇ 360 ਵਰਕਰਾਂ ਨੂੰ ਕਾਰਵਾਈ ’ਚ ਸਹਿਯੋਗ ਨਾ ਕਰਨ ’ਤੇ ਗ੍ਰਿਫ਼ਤਾਰ ਕਰ ਕੇ ਅਸਥਾਈ ਜੇਲ੍ਹ ਵਿੱਚ ਰੱਖਿਆ ਗਿਆ ਹੈ। ਮੇਧਾ ਪਾਟਕਰ ਨੇ ਜ਼ਮਾਨਤ ਮੁੱਚਲਕਾ ਭਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮੇਧਾ ਨੂੰ ਨਰਮਦਾ ਵੈਲੀ ਡਿਵੈਲਪਮੈਂਟ ਅਥਾਰਿਟੀ ਦੇ ਗੈਸਟ ਹਾਊਸ ’ਚ ਤੇ ਬਾਕੀਆਂ ਨੂੰ ਆਈਟੀਆਈ ਕਸਰਾਵਦ ਤੇ ਗਰਲਜ਼ ਹੋਸਟਲ ’ਚ ਰੱਖਿਆ ਗਿਆ ਹੈ। ਜ਼ਮਾਨਤ ਦੀਆਂ ਸ਼ਰਤਾਂ ਪੂਰੀਆਂ ਕਰਨ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All