ਗੁਰਬਖਸ਼ਪੁਰੀ
ਤਰਨ ਤਾਰਨ, 8 ਸਤੰਬਰ
ਪੰਜ ਦਹਾਕਿਆਂ ਤੋਂ 1965 ਦੀ ਭਾਰਤ-ਪਾਕਿ ਜੰਗ ਦੇ ਮਹਾਨ ਸ਼ਹੀਦ ਵੀਰ ਅਬਦੁਲ ਹਮੀਦ ਦੀ ਯਾਦ ਵਿੱਚ ਸਰਹੱਦੀ ਖੇਤਰ ਦੇ ਪਿੰਡ ਆਸਲ ਉਤਾੜ ਵਿੱਚ ਕੀਤਾ ਜਾਣ ਵਾਲਾ ਸਮਾਗਮ ਕਰੋਨਾ ਮਹਾਮਾਰੀ ਕਾਰਨ ਇਸ ਵਾਰ ਕੇਵਲ ਰਸਮੀ ਤੌਰ ’ਤੇ ਹੀ ਮਨਾਇਆ ਜਾਵੇਗਾ। ਬਹਾਦੁਰ ਹਵਲਦਾਰ ਅਬਦੁਲ ਹਮੀਦ ਨੇ ਪਾਕਿਸਤਾਨੀ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਉਸ ਨੇ ਛੇ ਪਾਕਿਸਤਾਨੀ ਪੈਟਨ ਟੈਂਕਾਂ ਨੂੰ ਨਸ਼ਟ ਕਰਨ ਉਪਰੰਤ ਸ਼ਹੀਦੀ ਪਾਈ ਸੀ। ਇਸ ਵੀਰ ਅਬਦੁਲ ਹਮੀਦ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਹਰ ਸਾਲ 9 ਸਤੰਬਰ ਨੂੰ ਇਸ ਦਿਨ ਪਿੰਡ ਵਿੱਚ ਸਮਾਗਮ ਕੀਤਾ ਜਾਂਦਾ ਸੀ ਜਿਸ ਵਿਚ ਸੂਬੇ ਦੇ ਮੁੱਖ ਮੰਤਰੀ ਸੰਬੋਧਨ ਕਰਨ ਆਉਂਦੇ ਸਨ। ਪਿੰਡ ਵਾਸੀਆਂ ਵਲੋਂ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਣਾਈ ‘ਸ਼ਹੀਦ ਅਬਦੁਲ ਹਮੀਦ ਯਾਦਗਾਰ ਕਮੇਟੀ’ ਵਲੋਂ ਖੇਡ ਮੇਲਾ ਵੀ ਕਰਾਇਆ ਜਾਂਦਾ ਸੀ।