ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਮਾਨਸਾ ਨਿਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਮੁਜ਼ੱਫ਼ਰਨਗਰ ਵਿਖੇ ਕੀਤੀ ਮਹਾ ਪੰਚਾਇਤ ਵਿੱਚ ਬੀਬੀ ਜਸਬੀਰ ਕੌਰ ਨੱਤ ਨੇ ਵੀ ਸ਼ਾਮਲ ਸਨ। ਉਹ ਨਸਾ ਸ਼ਹਿਰ ਅਤੇ ਪੂਰੇ ਜ਼ਿਲ੍ਹੇ ਦੀ ਸਰਗਰਮ ਸਮਾਜਸੇਵੀ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਨੇਤਾ ਹੈ। ਜਦੋਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਮੋਰਚਾ ਲੱਗਿਆ ਹੈ, ਜਸਬੀਰ ਕੌਰ ਨੱਤ, ਉਦੋਂ ਤੋਂ ਹੀ ਪੂਰੇ ਪਰਿਵਾਰ ਸਮੇਤ ਉਥੇ ਡਟੀ ਹੈ। ਉਹ ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਮੰਚ ਸੰਚਾਲਨ ਕਮੇਟੀ ਦੀ ਇੱਕੋ ਇਕ ਔਰਤ ਮੈਂਬਰ ਅਤੇ ਮੋਹਰੀ ਆਗੂ ਹੈ।