ਪੱਤਰ ਪ੍ਰੇਰਕ
ਅੰਮ੍ਰਿਤਸਰ, 27 ਜਨਵਰੀ
ਇੰਡੀਅਨ ਯੂਥ ਸਪੋਰਟਸ ਕਲੱਬ ਦਿੱਲੀ ਦੇ ਨੌਜਵਾਨ ਦੌੜਾਕ ਮਨੋਜ ਕੁਮਾਰ ਵੱਲੋਂ ਅਟਾਰੀ ਸਰਹੱਦ ਤੋਂ ਦਿੱਲੀ ਤਕ ਨਸ਼ਾ ਮੁਕਤ ਭਾਰਤ ਦਾ ਸੁਨੇਹਾ ਦੇਣ ਲਈ ਲਾਈ ਜਾ ਰਹੀ ਦੌੜ ਦੌਰਾਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ’ਤੇ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ। ਮਨੋਜ ਨੇ ਦੌੜ ਦੀ ਸ਼ੁਰੂਆਤ ਅੱਜ ਅਟਾਰੀ ਤੋਂ ਕੀਤੀ ਹੈ, ਜਿਸ ਦੀ ਸਮਾਪਤੀ 6 ਫ਼ਰਵਰੀ ਨੂੰ ਇੰਡੀਆ ਗੇਟ ਦਿੱਲੀ ਵਿਖੇ ਹੋਵੇਗੀ। ਉਸ ਉਹ ਰੋਜ਼ਾਨਾ 60 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ। ਸ੍ਰੀ ਦਰਬਾਰ ਸਾਹਿਬ ਪੁੱਜਣ ਮੌਕੇ ਓਲੰਪੀਅਨ ਹਰਚਰਨ ਸਿੰਘ ਬ੍ਰਿਗੇਡੀਅਰ ਨੇ ਦੌੜਾਕ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਪਣੇ ਮਿਸ਼ਨ ਵਿੱਚ ਜ਼ਰੂਰ ਸਫ਼ਲ ਹੋਣਗੇ। ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ਤੋਂ ਦਿੱਲੀ ਤਕ ਦੌੜ ਲਾਉਣ ਦਾ ਮੰਤਵ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਦੇਣਾ ਹੈ।