ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਜੁਲਾਈ
ਸਰਕਾਰ ਵੱਲੋਂ ਸਾਬਕਾ ਆਈਏਐੱਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਪੰਜਾਬੀ ’ਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਆਨਰੇਰੀ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਉਧਰ, ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਵੱਲੋਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਇਸ ਫ਼ੈਸਲੇ ’ਤੇ ਮੋਹਰ ਲਗਾ ਦਿੱਤੀ ਗਈ ਹੈ। ’ਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਜਾਰੀ ਦਫ਼ਤਰੀ ਆਦੇਸ਼ ਮੁਤਾਬਿਕ ਡਾ. ਨਾਰੰਗ ਦੀ ਬਤੌਰ ਵਾਈਸ ਚਾਂਸਲਰ ਐਡਵਾਈਜ਼ਰ ਵਜੋਂ ਸੇਵਾ ਸ਼ਰਤਾਂ ਆਦਿ ਦਾ ਫ਼ੈਸਲਾ ਵੱਖਰੇ ਤੌਰ ’ਤੇ ਕੀਤਾ ਜਾਵੇਗਾ।ਉਹ ਯੂਨੀਵਰਸਿਟੀ ਦੀ ਵਿੱਤੀ ਰੱਖਿਆ ਲਈ ਮੁਫ਼ਤ ’ਚ ਸੇਵਾਵਾਂ ਅਰਪਿਤ ਕਰਨਗੇ।