ਪਟਿਆਲਾ: ਇੱਥੇ ‘ਪੀਸੀਐੱਸ ਆਫੀਸਰ ਐਸੋਸੀਏਸ਼ਨ ਪੰਜਾਬ’ ਦੀ ਚੋਣ ਦੌਰਾਨ ਆਬਕਾਰੀ ਵਿਭਾਗ ’ਚ ਤਾਇਨਾਤ ਲੈਫਟੀਨੈਂਟ ਕਰਨਲ ਮਨਜੀਤ ਸਿੰਘ ਚੀਮਾ ਨੂੰ ਸੂਬਾਈ ਪ੍ਰਧਾਨ ਤੇ ਪੀਡੀਏ ’ਚ ਅਸਟੇਟ ਅਫਸਰ ਵਜੋਂ ਤਾਇਨਾਤ ਅੰਕੁਰ ਮਹਿੰਦਰੂ ਨੂੰ ਜਨਰਲ ਸਕੱਤਰ ਚੁਣਿਆ ਗਿਆ। ਨਵੇਂ ਬਣੇ ਪ੍ਰਧਾਨ ਚੀਮਾ ਨੇ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। -ਖੇਤਰੀ ਪ੍ਰਤੀਨਿਧ