ਲਖਵਿੰਦਰ ਸਿੰਘ
ਮਲੋਟ, 8 ਅਕਤੂਬਰ
ਮਲੋਟ ਨੇੜੇ ਪਿੰਡ ਕੋਲਿਆਂਵਾਲੀ ਵਿੱਚ ਕਿਸਾਨ ਰਣਜੀਤ ਸਿੰਘ ਨੇ ਸਲਫਾਸ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। ਉਸ ਦੀ ਪਤਨੀ ਅਨੁਸਾਰ ਪਤੀ ਨੇ ਬੈਂਕ ਦੀ ਲਿਮਟ ਨਾ ਭਰੀ ਜਾਣ ਕਰਕੇ ਮਾਨਸਿਕ ਪ੍ਰੇਸ਼ਾਨੀ ਕਾਰਨ ਜਾਨ ਦਿੱਤੀ। ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਕੋਲ ਡੇਢ ਕਿੱਲਾ ਜ਼ਮੀਨ ਸੀ ਅਤੇ ਉਹ ਵੀ ਸੇਮ ਵਿਚ ਆ ਗਈ ਸੀ। ਰਣਜੀਤ ਸਿੰਘ ਨੂੰ ਜ਼ਮੀਨ ਤੋਂ ਕੋਈ ਆਮਦਨ ਨਹੀਂ ਸੀ ਅਤੇ ਬੈਂਕ ਤੋਂ ਜ਼ਮੀਨ ’ਤੇ ਬਣਾਈ ਢਾਈ ਲੱਖ ਦੀ ਲਿਮਟ ਉਸ ਤੋਂ ਭਰੀ ਨਹੀਂ ਗਈ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੇ ਦੋ ਬੱਚੇ ਹਨ। ਲੜਕੀ ਪਲੱਸ ਟੂ ਕਰਕੇ ਆਈਲੈੱਟਸ ਦੀ ਤਿਆਰੀ ਕਰ ਰਹੀ ਹੈ ਅਤੇ ਲੜਕਾ 9ਵੀਂ ਵਿਚ ਪੜ੍ਹਦਾ ਹੈ।