ਲਖਨਪਾਲ ਸਿੰਘ
ਮਜੀਠਾ, 22 ਮਾਰਚ
ਥਾਣਾ ਮਜੀਠਾ ਅਧੀਨ ਪਿੰਡ ਅਨਾਇਤਪੁਰਾ ਵਿਖੇ ਦੋ ਧਿਰਾਂ ਦੌਰਾਨ ਹੋਈ ਲੜਾਈ ਵਿਚ ਗੋਲੀ ਲੱਗਣ ਨਾਲ ਗੁਜਰ ਭਾਈਚਾਰੇ ਨਾਲ ਸਬੰਧਿਤ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ। ਨੌਜਵਾਨ ਸੁਰਮੂਦੀਨ ਪੁੱਤਰ ਫ਼ਿਰੋਜ਼ਦੀਨ ਅਤੇ ਅਲੀਦੀਨ ਦੀ ਮੌਤ ਹੋ ਗਈ। ਗੁਜਰ ਭਾਈਚਾਰੇ ਅਤੇ ਜਿੰਮੀਦਾਰਾਂ ਦਰਮਿਆਨ ਹੋਈ ਲੜਾਈ ਵਿੱਚ ਗੋਲੀ ਲੱਗਣ ਨਾਲ ਸੁਰਮੂਦੀਨ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸੱਤੂ ਪੁੱਤਰ ਸੈਫ ਅਲੀ, ਅਲੀ ਪੁੱਤਰ ਗਈਆ ਵੀ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਐਸ ਪੀ ਅਮਨਦੀਪ ਕੌਰ, ਡੀਐਸਪੀ ਰਵਿੰਦਰ ਸਿੰਘ ਅਤੇ ਇੰਸਪੈਕਟਰ ਹਰਸੰਦੀਪ ਸਿੰਘ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਦੇ ਬਿਆਨ ਕਲਮਬੰਧ ਕੀਤੇ। ਪਿੰਡ ਵਿੱਚ ਤਣਾਅ ਦਾ ਮਾਹੌਲ ਅਤੇ ਭਾਰਤੀ ਗਿਣਤੀ ਪੁਲੀਸ ਬਲ ਤਾਇਨਾਤ ਹੈ।