ਰਾਕੇਸ਼ ਸੈਣੀ
ਨੰਗਲ, 18 ਸਤੰਬਰ
ਸਤਲੁਜ ਦਰਿਆ ਵਿਚ ਕੀਤੀ ਜਾਣ ਵਾਲੀ ਡੀਸਿਲਟਿੰਗ ਦੇ ਵਿਰੋਧ ਵਿਚ ਅੱਜ ਸੈਂਕੜੇ ਕਿਸਾਨਾਂ, ਨੌਜਵਾਨਾਂ ਅਤੇ ਹੋਰ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਨੇੜੇ ਪਿੰਡ ਦੜੋਲੀ ਵਿਖੇ ਇਕ ਮਹਾਂ ਪੰਚਾਇਤ ਕੀਤੀ|
ਇਸ ਮੌਕੇ ਇਲਾਕਾ ਸੰਘਰਸ਼ ਕਮੇਟੀ ਦੇ ਆਗੂਆਂ ਵਿਚੋਂ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਇਲਾਕੇ ਦੇ ਲੋਕ ਆਪਣੀਆਂ ਜ਼ਮੀਨਾਂ, ਜਮੀਰਾਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਡੀਸਿਲਟਿੰਗ ਦੇ ਨਾਮ ਕੀਤੀ ਜਾ ਰਹੀ ਮਾਈਨਿੰਗ ਦਾ ਵਿਰੋਧ ਕਰਨਗੇ| ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਵਿਚ ਕਿਸੇ ਵੀ ਤਰ੍ਹਾਂ ਦੀ ਸਿਲਟ ਨਹੀਂ ਹੈ। ਇਹ ਤਾਂ ਸਿਰਫ ਮਾਈਨਿੰਗ ਮਾਫੀਆ ਲਈ ਸਤਲੁਜ ਦਰਿਆ ਵਿਚੋਂ ਪੱਥਰਾਂ ਨੂੰ ਲੁੱਟਣ ਦਾ ਜ਼ਰੀਆ ਬਣਾਇਆ ਜਾ ਰਿਹਾ ਹੈ| ਇਸ ਮੌਕੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ, ਟਿੱਕਾ ਜਸਵੀਰ ਚੰਦ ਭਲਾਣ, ਐਡਵੋਕੇਟ ਵਿਸ਼ਾਲ ਸੈਣੀ, ਸਰਬਨ ਸਿੰਘ ਦੜੋਲੀ ਸਿੰਘ , ਮੋਤੀ ਲਾਲ, ਰਘਬੀਰ ਸਿੰਘ ਦਰਸ਼ੀ,ਹਰੀ ਚੰਦ ਗੋਹਲਨੀ, ਦਵਿੰਦਰ ਨੰਗਲੀ, ਸੁਖਦੇਵ ਸਿੰਘ ਨੰਗਲ, ਮਨੋਹਰ ਲਾਲ ਸਰਪੰਚ, ਡਾ ਅੱਛਰ ਸ਼ਰਮਾ, ਪ੍ਰਵੇਜ਼ ਸੋਨੀ, ਡਾ ਰਵਿੰਦਰ ਨਾਥ ਦੀਵਾਨ, ਵਿਨੋਦ ਭੱਟੀ, ਜੈਮਲ ਸਿੰਘ ਭੜੀ, ਮਾਸਟਰ ਗੁਰਨਾਇਬ ਸਿੰਘ ਜੈਤੇਵਾਲ, ਨਿਤਿਨ ਨੰਦਾ, ਜਥੇਦਾਰ ਮੋਹਨ ਸਿੰਘ ਢਾਹੇ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਡੀਸਿਲਟਿੰਗ ਦਾ ਵਿਰੋਧ ਕੀਤਾ|