ਭੀਖੀ: ਸਥਾਨਕ ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਾਏ ਸਿੰਘ ਗੁੜਥੜੀ ਦੀ ਪ੍ਰਧਾਨਗੀ ਹੇਠ ਪਿੰਡ ਸਮਾਉਂ ਵਿਚ ਮੀਟਿੰਗ ਹੋਈ ਜਿਸ ਦੌਰਾਨ ਫੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭੀਖੀ ਦੀ ਅਨਾਜ ਮੰਡੀ ਵਿਚ 17 ਫਰਵਰੀ ਨੂੰ ਮਹਾਪੰਚਾਇਤ ਕੀਤੀ ਜਾਵੇਗੀ। ਪੰਚਾਇਤ ਯੂਨੀਅਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਫਫੜੇ ਨੇ ਦੱਸਿਆ ਕਿ ਮਹਾਪੰਚਾਇਤ ਵਿੱਚ ਪੰਜਾਬ ਭਰ ਤੋਂ ਬੁੱਧੀਜੀਵੀ ਅਤੇ ਬੁਲਾਰੇ ਪੁੱਜ ਰਹੇ ਹਨ। -ਪੱਤਰ ਪ੍ਰੇਰਕ