ਗਗਨ ਅਰੋੜਾ
ਲੁਧਿਆਣਾ, 6 ਫਰਵਰੀ
ਲੁਧਿਆਣਾ ਵਿੱਚ ਵੀ ਲਾਡੋਵਾਲ ਟੌਲ ਪਲਾਜ਼ਾ, ਫ਼ਿਰੋਜ਼ਪੁਰ ਰੋਡ, ਜਲੰਧਰ ਬਾਈਪਾਸ, ਸਮਰਾਲਾ ਚੌਕ ਵਿੱਚ ਕਿਸਾਨਾਂ ਨੇ ਕੀਤਾ ਚੱਕਾ ਜਾਮ। ਜਾਮ ਕਾਰਨ ਅੱਜ ਜੀਟੀ ਰੋਡ ਖਾਲ੍ਹੀ ਰਹੀ। ਚੱਕਾ ਜਾਮ ਦੇ ਸੱਦੇ ਮੱਦੇਨਜ਼ਰ ਲੋਕ ਆਪਣੇ ਕੰਮਕਾਰ ’ਤੇ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਘਰਾਂ ਤੋਂ ਨਿਕਲ ਗਏ ਸਨ।