ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 10 ਜੂਨ
ਇਥੋਂ ਨੇੜੇ ਜੀਟੀ ਰੋਡ ’ਤੇ ਸਥਿਤ ਪਿੰਡ ਮੱਲ੍ਹੀਆਂ ਦੇ ਨੌਜਵਾਨ ਬਲਵਿੰਦਰ ਸਿੰਘ ਨੇ ਲੌਕਡਾਊਨ ਦੌਰਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਫਾਹਾ ਲੈ ਲਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਬਲਵਿੰਦਰ ਸਿੰਘ ਬੇਰੁਜ਼ਗਾਰ ਸੀ ਅਤੇ ਮਾੜੇ ਹਾਲਾਤ ਵਿੱਚੋਂ ਲੰਘ ਰਿਹਾ ਸੀ। ਪਰਿਵਾਰ ’ਚ ਉਸ ਦੀ ਪਤਨੀ ਅਤੇ ਨੌਂ ਸਾਲ ਦਾ ਬੱਚਾ ਵੀ ਹਨ ਪਰ ਇਸ ਵੇਲੇ ਉਸ ਦੇ ਘਰ ਵਿੱਚ ਖਾਣ ਨੂੰ ਨਾ ਤਾਂ ਰਾਸ਼ਨ ਸੀ ਅਤੇ ਨਾ ਹੀ ਕੋਈ ਪੈਸਾ ਸੀ। ਕੰਮ ਨਾ ਮਿਲਣ ਕਾਰਨ ਉਹ ਬਹੁਤ ਰਹਿੰਦਾ ਪ੍ਰੇਸ਼ਾਨ ਸੀ। ਜੰਡਿਆਲਾ ਗੁਰੂ ਦੇ ਐੱਸਐੱਚਓ ਉਪਕਾਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਥੋੜੇ-ਬਹੁਤ ਨਸ਼ੇ ਦਾ ਆਦੀ ਸੀ ਤੇ ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਸੀ। ਉਸ ਨੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।