ਬਲਵਿੰਦਰ ਰੈਤ
ਨੂਰਪੁਰ ਬੇਦੀ, 20 ਜੁਲਾਈ
ਖੇਤਰ ਨੂਰਪੁਰ ਬੇਦੀ ਵਿੱਚ ਵੱਖ ਵੱਖ ਨਾਕਿਆਂ ’ਤੇ ਮਾਈਨਿੰਗ ਮਾਫੀਏ ਦੇ ਠੇਕੇਦਾਰ ਵੱਲੋਂ ਕਥਿਤ ਵਸੂਲੇ ਜਾ ਰਹੇ ਗੁੰਡਾ ਟੈਕਸ ਖ਼ਿਲਾਫ਼ ਅੱਜ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਿੰਡ ਮਾਣਕੂਮਾਜਰਾ ਵਿੱਚ ਰੋਸ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ । ਉਨ੍ਹਾਂ ਧਰਨੇ ਦੌਰਾਨ ਨਾਕਿਆਂ ’ਤੇ ਪਈਆਂ ਸ਼ੈੱਡਾਂ ਨੂੰ ਤਾਲੇ ਲਗਾ ਦਿੱਤੇ। ਧਰਨੇ ਤੋਂ ਪਹਿਲਾਂ ਹੀ ਗੁੰਡਾ ਟੈਕਸ ਵਸੂਲਣ ਵਾਲੇ ਕਰਿੰਦੇ ਫਰਾਰ ਹੋ ਗਏ। ਇਸ ਮੌਕੇ ਨੂਰਪੁਰ ਬੇਦੀ ਦੇ ਐੱਸ ਐੱਚ ਓ ਜਤਿੰਦਰ ਕਪੂਰ ਭਾਰੀ ਪੁਲੀਸ ਸਮੇਤ ਮੌਕੇ ’ਤੇ ਪੁੱਜੇ ਤੇ ਲੋਕਾਂ ਨੂੰ ਸ਼ਾਂਤ ਕੀਤਾ।