ਫਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ ’ਚ ਲਗਪਗ 25 ਪਿੰਡਾਂ ਦੇ ਵਾਸੀ ਬੀਤੇ 17 ਦਿਨਾਂ ਤੋਂ ਫਾਜ਼ਿਲਕਾ-ਅਬੋਹਰ ਨੈਸ਼ਨਲ ਹਾਈਵੇ ’ਤੇ ਲਗਾਏ ਧਰਨੇ ’ਤੇ ਡਟੇ ਹੋਏ ਹਨ ਤੇ ਹਰ ਰੋਜ਼ ਭੁੱਖ ਹੜਤਾਲ ਵੀ ਜਾਰੀ ਹੈ। ਇਲਾਕੇ ਵਿੱਚ ਲੱਗਣ ਜਾ ਰਹੀ ਸ਼ਰਾਬ ਫੈਕਟਰੀ ਖ਼ਿਲਾਫ਼ ਜਿੱਥੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਵਿਰੋਧ ਕਰ ਰਹੇ ਹਨ, ਉੱਥੇ ਇੱਕ ਖ਼ਾਸ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਬੁਰਕੇ ਵਿੱਚ ਰਹਿਣ ਵਾਲੀਆਂ ਔਰਤਾਂ ਇਸ ਸੰਘਰਸ਼ ਦੀ ਵਾਗ ਡੋਰ ਖੁਦ ਸੰਭਾਲ ਰਹੀਆਂ ਹਨ। ਹਰ ਰੋਜ਼ ਇਹ ਬਹਾਦਰ ਔਰਤਾਂ ਭੁੱਖ ਹੜਤਾਲ ’ਤੇ ਬੈਠ ਕੇ ਸ਼ਰਾਬ ਫੈਕਟਰੀ ਦਾ ਡਟ ਕੇ ਵਿਰੋਧ ਕਰ ਰਹੀਆਂ ਹਨ।
-ਨਿੱਜੀ ਪੱਤਰ ਪ੍ਰੇਰਕ