ਰਾਕੇਸ਼ ਸੈਣੀ
ਨੰਗਲ, 6 ਦਸੰਬਰ
ਸਰਕਾਰੀ ਸ਼ਿਵਾਲਿਕ ਕਾਲਜਾਂ ਨਵਾਂ ਨੰਗਲ ਵਿੱਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਲੜੀਵਾਰ ਰੋਸ ਧਰਨਾ ਅੱਜ 34ਵੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਗੈਸਟ ਫੈਕਲਟੀ ਅਧਿਆਪਕਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਕੁੱਲ ਹਿੰਦ ਕਿਸਾਨ ਸਭਾ ਆਗੂ ਰਣਜੀਤ ਸਿੰਘ, ਨਰਿੰਦਰ ਸਿੰਘ ਮਜਾਰਾ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਰਣਵੀਰ ਰੰਧਾਵਾ, ਵਿਜੈ ਕੁਮਾਰ ਸ਼ਰਮਾ ਆਦਿ ਨੇ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕੀਤਾ। ਡਾ. ਪ੍ਰੋ. ਜਗਪਾਲ ਸਿੰਘ ਅਤੇ ਡਾ. ਕਮਲੇਸ਼ ਕੁਮਾਰੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਿਆਸਤ ਕਰਨ ਲਈ ਗੈਸਟ ਫੈਕਲਟੀ ਅਧਿਆਪਕਾਂ ਦਾ ਸਮਰਥਨ ਕਰਨ ਲਈ ਦਿੱਲੀ ਤਾਂ ਪੁੱਜ ਗਏ, ਪਰ ਪੰਜਾਬ ਵਿਚ ਸੰਘਰਸ਼ਸ਼ੀਲ ਅਧਿਆਪਕਾਂ ਦੀ ਸਾਰ ਨਹੀਂ ਲਈ। ਇਸ ਮੌਕੇ ਡਾ. ਪਾਇਲ, ਡਾ. ਬਿੰਦੂ ਸ਼ਰਮਾ, ਪ੍ਰੋ. ਹੇਮੰਤ ਕੁਮਾਰੀ, ਪ੍ਰੋ. ਨੀਰੂ ਚੌਧਰੀ, ਪ੍ਰੋ. ਗੁਰਲੀਨ ਕੌਰ, ਪ੍ਰੋ. ਕਮਲੇਸ਼ ਰਾਣੀ, ਪ੍ਰੋ. ਪੁਜਾ ਸ਼ਰਮਾ, ਪ੍ਰੋ. ਪ੍ਰੀਆ ਬਧਵਾ, ਡਾ ਕਮਲ ਕੁਮਾਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਜੋਤੀ ਭਰਦਵਾਜ, ਪ੍ਰੋ. ਕੀਰਤੀ ਸ਼ਰਮਾ, ਪ੍ਰੋ. ਨੀਰੂ ਸ਼ਰਮਾ, ਪ੍ਰੋ. ਗੁਰਲੀਨ ਜੋਤੀ, ਪ੍ਰੋ. ਸੁਨੀਤਾ ਸੈਣੀ ਆਦਿ ਹਾਜ਼ਰ ਸਨ।